ਇਸਲਾਮਾਬਾਦ-‘ਦਿ ਨਿਊਜ਼’ ਦੀ ਰਿਪੋਰਟ ਅਨੁਸਾਰ ਪਾਕਿਸਤਾਨ ਨੇ ਵਿਦੇਸ਼ੀ ਮੁਦਰਾ ਭੰਡਾਰ ’ਚ ਭਾਰੀ ਗਿਰਾਵਟ ਦਰਮਿਆਨ ਬੀਤੇ 6 ਮਹੀਨਿਆਂ ਦੌਰਾਨ 1.2 ਅਰਬ ਡਾਲਰ (259 ਅਰਬ ਰੁਪਏ) ਮਹਿੰਗੀਆਂ ਕਾਰਾਂ, ਅਤਿ-ਆਧੁਨਿਕ ਇਲੈਕਟ੍ਰਿਕ ਵਾਹਨਾਂ ਅਤੇ ਉਨ੍ਹਾਂ ਦੇ ਸਪੇਅਰ ਪਾਰਟਸ ਵਰਗੀਆਂ ਵਸਤਾਂ ਦੇ ਇੰਪੋਰਟ ’ਤੇ ਖਰਚ ਕੀਤੇ ਹਨ। ਦੇਸ਼ ਭਾਰੀ ਵਿੱਤੀ ਸੰਕਟ ’ਚੋਂ ਲੰਘ ਰਿਹਾ ਹੈ। ਉਸ ਦਾ ਵਿਦੇਸ਼ੀ ਭੰਡਾਰ ਘੱਟ ਹੋ ਕੇ 4 ਅਰਬ ਡਾਲਰ ਰਹਿ ਗਿਆ ਹੈ, ਜਿਸ ਕਾਰਣ ਕੇਂਦਰੀ ਬੈਂਕ ਨੂੰ ਜ਼ਰੂਰੀ ਵਸਤਾਂ ਦੇ ਇੰਪੋਰਟ ਨੂੰ ਵੀ ਘੱਟ ਕਰਨਾ ਪਿਆ ਹੈ।
‘ਦਿ ਨਿਊਜ਼’ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਪਿਛਲੇ ਸਾਲ ਦੀ ਤੁਲਣਾ ’ਚ ਇਸ ਸਾਲ ਟ੍ਰਾਂਸਪੋਰਟ ਵਾਹਨਾਂ ਅਤੇ ਹੋਰ ਵਸਤਾਂ ਦੇ ਇੰਪੋਰਟ ’ਚ ਕਟੌਤੀ ਕਰਨ ਦੇ ਬਾਵਜੂਦ ਅਰਥਵਿਵਸਥਾ ਮਹਿੰਗੀਆਂ ਲਗਜ਼ਰੀ ਗੱਡੀਆਂ ਅਤੇ ਗੈਰ-ਜ਼ਰੂਰੀ ਵਸਤਾਂ ਦੀ ਖਰੀਦ ’ਤੇ ਹੋਣ ਵਾਲੇ ਖਰਚ ਕਾਰਣ ਦਬਾਅ ’ਚ ਹੈ। ਇਨ੍ਹਾਂ ਛੇ ਮਹੀਨਿਆਂ ਦੌਰਾਨ ਪਾਕਿਸਤਾਨ ਨੇ 53.05 ਕਰੋੜ ਡਾਲਰ (118.2 ਅਰਬ ਰੁਪਏ) ਵਿਚ ਪੂਰੀ ਤਰ੍ਹਾਂ ਤਿਆਰ ਇਕਾਈਆਂ (ਸੀ. ਬੀ. ਯੂ.), ਵੱਖ-ਵੱਖ ਆਟੋ ਪਾਰਟਸ ’ਚ ਲਿਆਂਦੇ ਗਏ ਉਤਪਾਦ (ਸੀ. ਕੇ. ਡੀ./ਐੱਸ. ਕੇ. ਡੀ.) ਦੀ ਖਰੀਦ ਕੀਤੀ। ਇਕੱਲੇ ਦਸੰਬਰ ’ਚ ਹੀ ਟ੍ਰਾਂਸਪੋਰਟ ਖੇਤਰ ਲਈ 14.07 ਕਰੋੜ ਡਾਲਰ ਦਾ ਇੰਪੋਰਟ ਕੀਤਾ ਗਿਆ, ਜਿਸ ’ਚ 4.75 ਕਰੋੜ ਡਾਲਰ ’ਚ ਕਾਰਾਂ ਦਾ ਇੰਪੋਰਟ ਹੋਇਆ।
ਪਾਕਿ ਸਰਕਾਰ ਨੇ ਲਗਜ਼ਰੀ ਵਾਹਨਾਂ ‘ਤੇ ਖਰਚੇ 259 ਕਰੋੜ ਰੁਪਏ

Comment here