ਸਿਆਸਤਖਬਰਾਂਦੁਨੀਆ

ਪਾਕਿ ਸਰਕਾਰ ਅਫ਼ਗਾਨ ਸ਼ਰਨਾਰਥੀਆਂ ਨੂੰ ਪੂਰਨ ਨਾਗਰਿਕਤਾ ਦੇਣ ’ਚ ਅਸਫ਼ਲ

ਇਸਲਾਮਾਬਾਦ-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅਫ਼ਗਾਨ ਸ਼ਰਨਾਰਥੀਆਂ ਨੂੰ ਪੂਰਨ ਨਾਗਰਿਕਤਾ ਦੇਣ ਦਾ ਵਾਅਦਾ ਕਰਨ ਦੇ 3 ਸਾਲ ਬਾਅਦ ਵੀ ਵਚਨਬੱਧਤਾ ਪੂਰੀ ਨਹੀਂ ਕੀਤੀ। ਉਨ੍ਹਾਂ ਨੇ ਇਹ ਵਾਅਦਾ 18 ਸਤੰਬਰ 2018 ਨੂੰ ਕੀਤਾ ਸੀ ਜਦੋਂ ਉਹ ਪ੍ਰਧਾਨ ਮੰਤਰੀ ਚੁਣੇ ਗਏ ਸਨ ਅਤੇ ਉਨ੍ਹਾਂ ਕੋਲ ਸਿਆਸੀ ਤਜ਼ਰਬੇ ਦੀ ਕਮੀ ਸੀ।
ਅਲ ਅਰਬੀਆ ਪੋਸਟ ਮੁਤਾਬਕ ਅਫ਼ਗਾਨੀ ਲੋਕ ਇਸ ਵਾਅਦੇ ਨੂੰ ਭੁੱਲ ਰਹੇ ਪਰ ਤਾਲਿਬਾਨ ਦੇ ਅਫ਼ਗਾਨਿਸਤਾਨ ’ਤੇ ਜੰਮਣ ਨਾਲ ਅਫ਼ਗਾਨ ਸ਼ਰਨਾਰਥੀਆਂ ਦਾ ਇਕ ਵੱਡਾ ਪ੍ਰਵਾਹ ਪਾਕਿਸਤਾਨ ਵੱਲ ਵੱਧ ਰਿਹਾ ਹੈ ਅਤੇ ਇਮਰਾਨ ਖਾਨ ਨੂੰ ਉਨ੍ਹਾਂ ਦਾ ਵਾਅਦਾ ਯਾਦ ਦਿਵਾਇਆ ਜਾ ਰਿਹਾ ਹੈ। ਪਾਕਿਸਤਾਨ ਵਿਚ ਅਫ਼ਗਾਨ ਆਬਾਦੀ ਨੇ ਪਾਕਿਸਤਾਨ ਵਲੋਂ ਵਿਸ਼ਵਾਸਘਾਤ ਮਹਿਸੂਸ ਕੀਤਾ, ਜਿੱਥੇ 4 ਦਹਾਕਿਆਂ ਬਾਅਦ ਵੀ ਨਾਗਰਿਕ ਅਧਿਕਾਰਾਂ, ਕਾਨੂੰਨੀ ਸੁਰੱਖਿਆ ਅਤੇ ਸਮਾਜਿਕ ਪ੍ਰਵਾਨਗੀ ਦੇ ਮਾਮਲੇ ਵਿਚ ਉਹ ‘ਬਾਹਰੀ’ ਬਣੇ ਹੋਏ ਹਨ। ਕਈ ਯੁਵਾ ਅਫ਼ਗਾਨਾਂ ਨੂੰ ਜੀਵਨਸਾਥੀ ਵੀ ਨਹੀਂ ਮਿਲਦੇ, ਕਿਉਂਕਿ ਉਨ੍ਹਾਂ ਦੀ ਰਾਸ਼ਟਰੀਅਤਾ ਅਵਿਸ਼ਵਾਸ ਦਾ ਕਾਰਨ ਬਣਦੀ ਹੈ।

Comment here