ਅਪਰਾਧਸਿਆਸਤਖਬਰਾਂਚਲੰਤ ਮਾਮਲੇਦੁਨੀਆ

ਪਾਕਿ ਸਥਿਤ ਸ਼੍ਰੀ ਰਾਮ ਮੰਦਰ ’ਚ ਹਿੰਦੂਆਂ ਨੂੰ ਪੂਜਾ ਕਰਨ ਤੋਂ ਰੋਕਿਆ

ਇਸਲਾਮਾਬਾਦ-ਪਾਕਿਸਤਾਨ ਦੀ ਰਾਜਧਾਨੀ ਵਿਚ ਸ਼੍ਰੀ ਕ੍ਰਿਸ਼ਨ ਮੰਦਰ ਦਾ ਨਿਰਮਾਣ ਤਿੰਨ ਸਾਲ ਤੋਂ ਹੋਣ ਨਹੀਂ ਦਿੱਤਾ ਜਾ ਰਿਹਾ ਹੈ ਅਤੇ ਹੁਣ ਇਸਲਾਮਾਬਾਦ ਕੋਲ ਪੈਂਦੇ ਸੈਦਪੁਰ ਇਲਾਕੇ ’ਚ ਇਤਿਹਾਸਿਕ ਸ਼੍ਰੀ ਰਾਮ ਮੰਦਰ ’ਚ ਹਿੰਦੂ ਸ਼ਰਧਾਂਲੂਆਂ ਨੂੰ ਪੂਜਾ ਅਰਚਨਾ ਕਰਨ ’ਤੇ ਰੋਕ ਲਗਾ ਦਿੱਤੀ ਗਈ ਹੈ।
ਸੂਤਰਾਂ ਅਨੁਸਾਰ ਸੈਦਪੁਰ ਸਥਿਤ ਭਗਵਾਨ ਸ਼੍ਰੀ ਰਾਮ ਮੰਦਰ ਦਾ ਸਥਾਪਨਾ 16ਵੀਂ ਸਤਾਬਦੀ ’ਚ ਕੀਤੀ ਗਈ ਸੀ। ਇਹ ਹਿੰਦੂ ਫਿਰਕੇ ਦਾ ਤੀਰਥ ਸਥਾਨ ਹੈ। ਸੂਤਰਾਂ ਅਨੁਸਾਰ ਸ਼੍ਰੀ ਰਾਮ ਮੰਦਰ ਨੂੰ ਰਾਮ ਕੁੰਡ ਮੰਦਰ ਦੇ ਰੂਪ ’ਚ ਵੀ ਜਾਣਿਆ ਜਾਦਾ ਹੈ। ਸੈਦਪੁਰ ਦਾ ਇਹ ਸ਼੍ਰੀ ਰਾਮ ਮੰਦਰ ਭਗਵਾਨ ਸ਼੍ਰੀ ਰਾਮ ਨੂੰ ਸਮਰਪਿਤ ਹੈ। ਹਿੰਦੂਆਂ ਵਿਚ ਮਾਨਤਾ ਹੈ ਕਿ ਭਗਵਾਨ ਸ਼੍ਰੀ ਰਾਮ ਵੱਲੋਂ ਆਪਣੇ 14 ਸਾਲ ਦੇ ਬਨਵਾਸ ਕਾਲ ਦੌਰਾਨ ਆਪਣੇ ਪਰਿਵਾਰ ਦੇ ਨਾਲ ਇਸ ਸਥਾਨ ’ਤੇ ਵੀ ਰਹੇ ਸੀ। ਇਹ ਮੰਦਰ 16ਵੀਂ ਸਤਾਬਦੀ ਵਿਚ ਬਣਿਆ ਸੀ।
ਇਸ ਮੰਦਰ ਦੇ ਕੰਪਲੈਕਸ ’ਚ ਇਕ ਤਾਲਾਬ ਅਤੇ ਇਕ ਵਿਸ਼ਾਲ ਧਰਮਸ਼ਾਲਾ ਵੀ ਹੈ। ਸਰਕਾਰ ਵੱਲੋਂ ਇਸ ਸ਼੍ਰੀ ਰਾਮ ਮੰਦਰ ਤੋਂ ਬਿਨਾਂ ਕਿਸੇ ਨੋਟਿਸ ਦੇ ਮੂਰਤੀਆਂ ਨੂੰ ਹਟਾ ਦਿੱਤਾ ਗਿਆ ਹੈ ਅਤੇ ਹੁਣ ਇਹ ਸੈਰ ਸਪਾਟਾ ਸਥਾਨ ਲਿਖ ਦਿੱਤਾ ਗਿਆ ਹੈ।ਸਰਕਾਰ ਵੱਲੋਂ ਇਸ ਮੰਦਰ ’ਚ ਪੂਜਾ ਅਰਚਨਾ ’ਤੇ ਰੋਕ ਲਗਾ ਇਹ ਸਿੱਧ ਕਰਦਾ ਹੈ ਕਿ ਪਾਕਿਸਤਾਨ ਵਿਚ ਧਾਰਮਿਕ ਸਵਤੰਤਰਤਾਂ ਕੇਵਲ ਨਾਮ ਦੀ ਹੈ।

Comment here