ਸਿਆਸਤਖਬਰਾਂਦੁਨੀਆ

ਪਾਕਿ ਵੱਲੋਂ ਤਿੰਨ ਭਾਰਤੀ ਕੈਦੀ ਰਿਹਾਅ

ਅਟਾਰੀ-ਪਾਕਿਸਤਾਨ ਦੀਆਂ ਜੇਲ੍ਹਾਂ ਵਿਚ ਆਪਣੀ ਸਜ਼ਾ ਪੂਰੀ ਚੁੱਕੇ ਤਿੰਨ ਭਾਰਤੀ ਕੈਦੀ ਨੂੰ ਰਿਹਾਅ ਕਰਨ ਤੋਂ ਬਾਅਦ ਵਾਹਗਾ-ਅਟਾਰੀ ਸਰਹੱਦ ਵਤਨ ਭੇਜ ਦਿੱਤਾ। ਵਾਹਗਾ-ਅਟਾਰੀ ਸਰਹੱਦ ਵਿਖੇ ਭਾਰਤੀ ਕੈਦੀਆਂ ਨੂੰ ਪਾਕਿਸਤਾਨ ਰੇਂਜਰਜ਼ ਦੇ ਡਿਪਟੀ ਸੁਪਰਡੈਂਟ ਆਬਿਦ ਹੁਸੈਨ ਨੇ ਸੀਮਾ ਸੁਰੱਖਿਆ ਬਲ ਦੇ ਇੰਸਪੈਕਟਰ ਕੁਲਵੰਤ ਸਿੰਘ ਦੇ ਹਵਾਲੇ ਕੀਤਾ ਗਿਆ। ਪਾਕਿਸਤਾਨ ਜੇਲ੍ਹ ਤੋਂ ਰਿਹਾਅ ਹੋ ਕੇ ਵਤਨ ਪਰਤੇ ਭਾਰਤੀ ਕੈਦੀਆਂ ਵਿੱਚ ਮੁਹੰਮਦ ਗੁਫ਼ਰਾਨ, ਕੁਲਦੀਪ ਸਿੰਘ ਅਤੇ ਅਰਮਾਗੁਰ ਸ਼ਾਮਲ ਸਨ। ਸੰਗਠਿਤ ਚੈੱਕ ਪੋਸਟ ਅਟਾਰੀ ਵਿਖੇ ਸਿਹਤ ਵਿਭਾਗ ਦੀ ਟੀਮ ਵੱਲੋਂ ਵਤਨ ਪਰਤੇ ਭਾਰਤੀ ਕੈਦੀਆਂ ਦਾ ਕੋਰੋਨਾ ਸਬੰਧੀ ਰੈਪਿਡ ਟੈਸਟ ਕਰਨ ਤੋਂ ਬਾਅਦ ਅਤੇ ਕਸਟਮ ਤੇ ਇਮੀਗ੍ਰੇਸ਼ਨ ਦੀ ਪ੍ਰਕਿਰਿਆ ਉਪਰੰਤ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਦੇ ਹਵਾਲੇ ਕੀਤਾ ਗਿਆ।

Comment here