ਨਵੀਂ ਦਿੱਲੀ–ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ, ਜੈਸ਼-ਏ-ਮੁਹੰਮਦ, ਅਲ-ਬਦਰ ਅਤੇ ਹਰਕਤ-ਉਲ-ਮੁਜਾਹਿਦੀਨ ਮਾਨਸ਼ੇਰਾ ਮੁਜ਼ੱਫਰਾਬਾਦ ਅਤੇ ਕੋਟਲੀ ਵਿੱਚ ਕੈਂਪ ਚਲਾ ਰਹੇ ਹਨ।ਪਾਕਿਸਤਾਨੀ ਫੌਜ ਆਉਣ ਵਾਲੇ ਦਿਨਾਂ ਵਿਚ ਜੰਗਬੰਦੀ ਦੀ ਹੋਰ ਉਲੰਘਣਾ ਕਰ ਸਕਦੀ ਹੈ ਕਿਉਂਕਿ ਅੱਤਵਾਦੀ ਸੰਗਠਨ ਪਾਕਿਸਤਾਨੀ ਫੌਜ ’ਤੇ ਦਬਾਅ ਬਣਾ ਰਹੇ ਹਨ। ਇਸ ਗੱਲ ਦਾ ਖੁਲਾਸਾ ਚੋਟੀ ਦੇ ਖੁਫੀਆ ਸੂਤਰਾਂ ਨੇ ਕੀਤਾ ਹੈ। ਉਨ੍ਹਾ ਕਿਹਾ ਕਿ ਪਾਕਿਸਤਾਨ ਵੱਲੋਂ ਜੰਮੂ-ਕਸ਼ਮੀਰ ’ਚ ਅੱਤਵਾਦੀ ਸਰਗਰਮੀਆਂ ਵਧਾਉਣ ਦੀ ਸੰਭਾਵਨਾ ਹੈ।
ਇਹ ਅੱਤਵਾਦੀ ਗਰੁੱਪ ਪਾਕਿਸਤਾਨ ’ਤੇ ਦਬਾਅ ਪਾ ਰਹੇ ਹਨ ਕਿ ਉਹ ਉਨ੍ਹਾਂ ਦੀ ਘੁਸਪੈਠ ਦਾ ਪ੍ਰਬੰਧ ਕਰੇ। ਪੇਸ਼ਾਵਰ, ਬਹਾਵਲਪੁਰ ਅਤੇ ਮੁਜ਼ੱਫਰਾਬਾਦ ਵਿੱਚ ਵੱਡੀ ਗਿਣਤੀ ਵਿੱਚ ਕਾਡਰ ਸਿਖਲਾਈ ਲੈ ਕੇ ਬੈਠੇ ਹਨ। ਇਹ ਕਾਡਰ ਨੰਗਰਹਾਰ ਅਤੇ ਅਫਗਾਨਿਸਤਾਨ ਦੇ ਸਰਹੱਦੀ ਇਲਾਕਿਆਂ ਤੋਂ ਤਾਲਿਬਾਨ ਕੋਲੋਂ ਸਿਖਲਾਈ ਲੈ ਕੇ ਪਰਤੇ ਹਨ।ਕਾਡਰ ਦੀ ਘੁਸਪੈਠ ਦਾ ਮਤਲਬ ਹੈ ਕਿ ਪਾਕਿਸਤਾਨੀ ਫੌਜ ਕੰਟਰੋਲ ਰੇਖਾ (ਐਲ.ਓ. ਸੀ.) ਤੋਂ ਉਨ੍ਹਾਂ ਦਾ ਸਮਰਥਨ ਕਰੇਗੀ। ਉਨ੍ਹਾਂ ਵਲੋਂ ਲਗਾਤਾਰ ਗੋਲੀਬਾਰੀ ਭਾਰਤ ਨੂੰ ਜਵਾਬੀ ਕਾਰਵਾਈ ਕਰਨ ਲਈ ਮਜਬੂਰ ਕਰੇਗੀ, ਜਿਸ ਨਾਲ ਜੰਗਬੰਦੀ ਨੂੰ ਕਾਇਮ ਰੱਖਣਾ ਮੁਸ਼ਕਲ ਹੋ ਜਾਵੇਗਾ।
ਪਾਕਿ ਵੱਲੋਂ ਜੰਮੂ-ਕਸ਼ਮੀਰ ’ਚ ਅੱਤਵਾਦੀ ਸਰਗਰਮੀਆਂ ਵਧਾਉਣ ਦੀ ਸੰਭਾਵਨਾ

Comment here