ਅਪਰਾਧਸਿਆਸਤਖਬਰਾਂਦੁਨੀਆ

ਪਾਕਿ ਵੱਲੋਂ ਅਫਗਾਨਿਸਤਾਨ ‘ਤੇ ਰਾਕੇਟ ਹਮਲੇ, ਦਰਜਨਾਂ ਮੌਤਾਂ

ਕਾਬੁਲ-ਅਫਗਾਨਿਸਤਾਨ ਨਾਲ ਪਾਕਿਸਤਾਨ ਦੀ ਦੋਸਤੀ ਹੈ, ਪਰ ਫੇਰ ਵੀ ਪਾਕਿਸਤਾਨ ਯਾਰਮਾਰ ਕਰਦਾ ਆ ਰਿਹਾ ਹੈ, ਪਾਕਿਸਤਾਨ ਦਹਾਕਿਆਂ ਤੋਂ ਆਪਣੇ ਸੂਡੋ-ਬਲਾਂ, ਤਾਲਿਬਾਨ ਅਤੇ ਮੁਜ਼ਾਹਿਦੀਨ ਦੇ ਮਾਧਿਅਮ ਨਾਲ ਅਫਗਾਨ ਨਾਗਰਿਕਾਂ ਨੂੰ ਮਾਰਦਾ ਰਿਹਾ ਹੈ। ਤਾਜ਼ਾ ਘਟਨਾ ‘ਚ ਪਾਕਿਸਤਾਨ ਵਲੋਂ ਅਫਗਾਨਿਸਤਾਨ ‘ਚ ਕੀਤੀ ਗਈ ਏਅਰਸਟ੍ਰਾਈਕ ‘ਚ ਬੱਚਿਆਂ ਸਮੇਤ 45 ਅਫਗਾਨ ਨਾਗਰਿਕ ਮਾਰੇ ਗਏ। ਅਫਗਾਨ ਸ਼ਾਂਤੀ ਪ੍ਰਹਰੀ ਦੇ ਸੰਸਥਾਪਕ ਹਬੀਬ ਖਾਨ ਮੁਤਾਬਕ ਲੰਘੇ ਸ਼ੁੱਕਰਵਾਰ ਦੀ ਰਾਤ ਨੂੰ ਪਾਕਿਸਤਾਨੀ ਜਹਾਜ਼ਾਂ ਨੇ ਖੋਸਤ ਅਤੇ ਕੁਨਾਰ ਪ੍ਰਾਂਤਾਂ ਦੇ ਵੱਖ-ਵੱਖ ਹਿੱਸਿਆ ‘ਚ ਹਮਲੇ ਕੀਤੇ।
ਟਵਿੱਟਰ ‘ਤੇ ਇਸ ਘਟਨਾ ਦੀ ਨਿੰਦਾ ਕਰਦੇ ਹੋਏ ਖਾਨ ਨੇ ਕਿਹਾ ਕਿ ਪਹਿਲੀ ਵਾਰ ਪਾਕਿਸਤਾਨ ਫੌਜ ਜਹਾਜ਼ਾਂ ਨੇ ਤਾਲਿਬਾਨ ਦੇ ਤਹਿਤ ਅਫਗਾਨ ਧਰਤੀ ‘ਤੇ ਬੰਬਬਾਰੀ ਕੀਤੀ, ਜਿਸ ‘ਚ 40 ਤੋਂ ਜ਼ਿਆਦਾ ਨਾਗਰਿਕ ਮਾਰੇ ਗਏ। ਹਾਲਾਂਕਿ ਪਾਕਿਸਤਾਨ ਆਪਣੇ ਪ੍ਰਾਕਸੀ ਬਲਾਂ, ਤਾਲਿਬਾਨ ਅਤੇ ਮੁਜ਼ਾਹਿਦੀਨ ਦੇ ਮਾਧਿਅਮ ਨਾਲ ਅਫਗਾਨਾਂ ਨੂੰ ਦਹਾਕਿਆਂ ਤੋਂ ਮਾਰਦਾ ਰਿਹਾ ਹੈ। ਖਾਨ ਨੇ ਘਟਨਾ ‘ਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਦੀ ਇਕ ਤਸਵੀਰ ਵੀ ਸਾਂਝੀ ਕੀਤੀ ਹੈ। ਨਾਲ ਹੀ ਉਨ੍ਹਾਂ ਨੇ ਕੌਮਾਂਤਰੀ ਅਪਰਾਧਿਕ ਅਦਾਲਤ ਅਤੇ ਐਮਨੈਸਟੀ ਇੰਟਰਨੈਸ਼ਨਲ ਤੋਂ ਅਫਗਾਨਿਸਤਾਨ ‘ਚ ਪਾਕਿਸਤਾਨੀ ਯੁੱਧ ਅਪਰਾਧਾਂ ‘ਤੇ ਧਿਆਨ ਦੇਣ ਦੀ ਅਪੀਲ ਵੀ ਕੀਤੀ ਹੈ। ਖੋਸਤ ਅਤੇ ਕੁਨਾਰ ਪ੍ਰਾਂਤਾਂ ਦੇ ਸਥਾਨਕ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਪੁਸ਼ਟੀ ਕੀਤੀ ਕਿ ਪਾਕਿਸਤਾਨ ਜਹਾਜ਼ਾਂ ਨੇ ਪ੍ਰਾਂਤਾਂ ਦੇ ਵੱਖ-ਵੱਖ ਹਿੱਸਿਆਂ ‘ਤੇ ਹਮਲੇ ਕੀਤੇ। ਘਟਨਾ ਤੋਂ ਬਾਅਦ ਤਾਲਿਬਾਨ ਨੇ ਪਾਕਿਸਤਾਨ ਦੇ ਰਾਜਦੂਤ ਮੰਸੂਰ ਅਹਿਮਦ ਖਾਨ ਨੂੰ ਤਲਬ ਵੀ ਕੀਤਾ।
ਦੇਸ਼ ਦੇ ਵਿਦੇਸ਼ ਮੰਤਰਾਲੇ ਮੁਤਾਬਕ ਅਫਗਾਨ ਵਿਦੇਸ਼ ਮਾਮਲਿਆਂ ਦੇ ਕਾਰਜਵਾਹਕ ਮੰਤਰੀ ਅਮੀਰ ਖਾਨ ਮੁਤਾਕੀ ਅਤੇ ਕਾਰਜਵਾਹਕ ਉਪ ਰੱਖਿਆ ਮੰਤਰੀ ਅਲਹਾਜ਼ ਮੁੱਲਾ ਸ਼ਿਰੀਨ ਅਖੁੰਦ ਮੀਟਿੰਗ ‘ਚ ਮੌਜੂਦ ਸਨ। ਉਨ੍ਹਾਂ ਨੇ ਪਾਕਿਸਤਾਨੀ ਬਲਾਂ ਵਲੋਂ ਕੀਤੇ ਗਏ ਹਮਲਿਆਂ ਦੀ ਨਿੰਦਾ ਕੀਤੀ। ਇਸ ਨੇ ਟਵੀਟ ਕੀਤਾ, ਕਾਬੁਲ ‘ਚ ਪਾਕਿਸਤਾਨੀ ਰਾਜਦੂਤ ਨੂੰ ਵਿਦੇਸ਼ ਮੰਤਰਾਲੇ ‘ਚ ਤਲਬ ਕੀਤਾ ਗਿਆ। ਆਈ.ਏ.ਦੇ ਵਿਦੇਸ਼ ਮੰਤਰੀ ਮਾਵਲਵੀ ਅਮੀਰ ਖਾਨ ਮੁਤਾਕੀ ਦੇ ਨਾਲ ਸੈਸ਼ਨ ‘ਚ ਉਪ ਰੱਖਿਆ ਮੰਤਰੀ ਅਲਹਜ ਮੁੱਲਾ ਸ਼ਿਰੀਨ ਅਖੁੰਡ ਵੀ ਸ਼ਾਮਲ ਸਨ,ਜਿਥੇ ਅਫਗਾਨ ਪੱਖ ਨੇ ਇਸ ਦੀ ਨਿੰਦਾ ਕੀਤੀ’।

Comment here