ਸਿਆਸਤਖਬਰਾਂਦੁਨੀਆ

ਪਾਕਿ ਵਲੋਂ ਅਫਗਾਨ ਦੇ ਬਹਾਨੇ ਤਾਲਿਬਾਨ ਦੀ ਮਦਦ ਦੀ ਅਪੀਲ

ਸੰਯੁਕਤ ਰਾਸ਼ਟਰ – ਤਾਲਿਬਾਨ ਦੇ ਕਬਜ਼ੇ ਮਗਰੋਂ ਅਫਗਾਨਿਸਤਾਨ ਕਈ ਤਰਾਂ ਦੇ ਸੰਕਟਾਂ ਦਾ ਸਾਹਮਣਾ ਕਰ ਰਿਹਾ ਹੈ, ਇਸ ਦੌਰਾਨ ਤਾਲਿਬਾਨ ਦੇ ਹਮਾਇਤੀ ਹੋਣ ਦਾ ਦੋਸ਼ ਝੱਲ ਰਹੇ ਪਾਕਿਸਤਾਨ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਉਸ ਲਈ ਤਿੰਨ ਪੱਖੀ ਪਹੁੰਚ ਅਪਨਾਉਣ ਦੀ ਅਪੀਲ ਕੀਤੀ ਹੈ। ਇਸ ਵਿਚ ਖਾਧ ਸੰਕਟ ਦਾ ਸਾਹਮਣਾ ਕਰ ਰਹੇ 1.4 ਕਰੋੜ ਲੋਕਾਂ ਨੂੰ ਜਲਦੀ ਮਦਦ ਪਹੁੰਚਾਉਣਾ, ਇਕ ਸਮਾਵੇਸ਼ੀ ਸਰਕਾਰ ਨੂੰ ਵਧਾਵਾ ਦੇਣਾ ਅਤੇ ਦੇਸ਼ ਵਿਚ ਸਾਰੇ ਅੱਤਵਾਦੀ ਸੰਗਠਨਾਂ ਦਾ ਖਾਤਮਾ ਕਰਨ ਲਈ ਤਾਲਿਬਾਨ ਨਾਲ ਕੰਮ ਕਰਨਾ ਸ਼ਾਮਲ ਹੈ। ਸੰਯੁਕਤ ਰਾਸ਼ਟਰ ਵਿਚ ਪਾਕਿਸਤਾਨ ਦੇ ਰਾਜਦੂਤ ਮੁਨੀਰ ਅਕਰਮ ਨੇ ਵੀਰਵਾਰ ਨੂੰ ‘ਐਸੋਸੀਏਟਿਡ ਪ੍ਰੈੱਸ’ ਨੂੰ ਦਿੱਤੇ ਇੰਟਰਵਿਊ ਵਿਚ ਅਫਗਾਨਿਸਤਾਨ ਵਿਚ ਭੱਵਿਖ ਵਿਚ ਅੰਤਰਾਸ਼ਟਰੀ ਭੂਮਿਕ ਨੂੰ ਲੈਕੇ ਆਪਣੀ ਸਰਕਾਰ ਦੇ ਦ੍ਰਿਸ਼ਟੀਕੋਣ ਨੂੰ ਸਾਂਝਾ ਕੀਤਾ। ਉਹਨਾਂ ਨੇ ਕਿਹਾ ਕਿ ਤਿੰਨ ਤਰਜੀਹਾਂ ‘ਤੇ ਮਿਲ ਕੇ ਕੰਮ ਕਰਨ ਲਈ ਪਾਕਿਸਤਾਨ ਉਸ ਖੇਤਰ ਦੇ ਦੇਸ਼ਾਂ ਅਤੇ ਅੰਤਰਰਾਸ਼ਟਰੀ ਭਾਈਚਾਰੇ ਨਾਲ ਸੰਪਰਕ ਵਿਚ ਹੈ। ਉਹਨਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਮਨੁੱਖੀ ਮਦਦ ਸਰਬ ਉੱਚ ਤਰਜੀਹ ਹੋਣੀ ਚਾਹੀਦੀ ਹੈ। ਉਹਨਾਂ ਨੇ ਅਫਗਾਨਿਸਤਾਨ ਦੀ ਜਾਇਦਾਦ ਨੂੰ ਅਮਰੀਕਾ ਅਤੇ ਹੋਰਾਂ ਵੱਲੋਂ ਜ਼ਬਤ ਕਰਨ ਦੇ ਕਦਮ ਨੂੰ ‘ਗੈਰ ਲਾਭਕਾਰੀ’ ਕਰਾਰ ਦਿੱਤਾ ਕਿਉਂਕਿ ਇਸ ਨਾਲ ਤਾਲਿਬਾਨ ਦੀ ਖਾਧ ਸਮੱਗਰੀ ਖਰੀਦਣ ਜਾਂ ਤੇਲ ਆਯਾਤ ਕਰਨ ਲਈ ਡਾਲਰ ਜਾਂ ਵਿਦੇਸ਼ੀ ਮੁਦਰਾ ਤੱਕ ਪਹੁੰਚ ਖ਼ਤਮ ਹੋ ਜਾਵੇਗੀ।  ਅਕਰਮ ਨੇ ਅਪੀਲ ਕੀਤੀ,”ਮਹਿੰਗਾਈ ਵਧੇਗੀ। ਅਫਗਾਨਿਸਤਾਨ ਵਿਚ ਕੀਮਤਾਂ ਹੋਰ ਵੱਧਣਗੀਆਂ। ਗਰੀਬੀ ਵੀ ਹੋਰ ਵਧੇਗੀ।ਫਿਰ ਤੁਹਾਨੂੰ ਸ਼ਰਨਾਰਥੀ ਸੰਕਟ ਦਾ ਸਾਹਮਣਾ ਕਰਨਾ ਪਵੇਗਾ, ਜਿਸ ਦਾ ਪੱਛਮ ਨੂੰ ਡਰ ਹੈ।” ਅਫਗਾਨਿਸਤਾਨ ਤੋਂ ਅਮਰੀਕਾ ਸੈਨਿਕਾਂ ਦੀ ਵਾਪਸੀ ਵਿਚਕਾਰ ਤਾਲਿਬਾਨ ਨੇ ਦੇਸ਼ ‘ਤੇ ਕਬਜ਼ਾ ਕਰ ਲਿਆ ਸੀ। ਕਈ ਅਫਗਾਨ ਲੋਕਾਂ ਨੇ ਦੋਸ਼ ਲਗਾਇਆ ਹੈ ਕਿ ਪਾਕਿਸਤਾਨ ਨੇ ਇਸ ਪੂਰੀ ਕਾਰਵਾਈ ਵਿਚ ਤਾਲਿਬਾਨ ਦੀ ਮਦਦ ਕੀਤੀ ਪਰ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਤਾਲਿਬਾਨ ‘ਤੇ ਪਾਕਿਸਤਾਨ ਦੇ ਦਬਦਬੇ ਨੂੰ ਅਕਸਰ ਵਧਾ-ਚੜ੍ਹਾ ਕੇ ਪੇਸ਼ ਕੀਤਾ ਜਾਂਦਾ ਹੈ ਅਤੇ ਅਕਰਮ ਨੇ ਇਸ ਤਰਕ ਨਾਲ ਸਹਿਮਤੀ ਜਤਾਈ। ਉਹਨਾਂ ਨੇ ਕਿਹਾ ਕਿ ਉਹਨਾਂ ਦੇ ਦੇਸ਼ ਦੇ ਬਾਰੇ ਵਿਚ ਵਧਾ-ਚੜ੍ਹਾ ਕੇ ਗੱਲਾਂ ਕੀਤੀਆਂ ਜਾਂਦੀਆਂ ਹਨ। ਜਦਕਿ ਪਾਕਿਸਤਾਨ ਦੀ ਆਪਣੀ ਧਰਤੀ ‘ਤੇ ਮੌਜੂਦ 30 ਲੱਖ ਅਫਗਾਨ ਸ਼ਰਨਾਰਥੀਆਂ ਦੇ ਪ੍ਰਤੀ ਕਾਫੀ ਨਰਮ ਨੀਤੀ ਹੈ। ਉਹਨਾਂ ਨੇ ਕਿਹਾ,”ਅਸੀਂ ਦੂਜਿਆਂ ਤੋਂ ਬਿਹਤਰ ਜਾਣਦੇ ਹਾਂ ਕਿ ਤੁਸੀਂ ਅਫਗਾਨ ਲੋਕਾਂ ਨੂੰ ਕੁਝ ਵੀ ਕਰਨ ਲਈ ਮਜਬੂਰ ਨਹੀਂ ਕਰ ਸਕਦੇ ਅਤੇ ਮੈਨੂੰ ਲੱਗਦਾ ਹੈ ਕਿ ਪਿਛਲੇ 40 ਸਾਲਾਂ ਦੇ ਤਜਰਬਾ ਤੋਂ ਪਤਾ ਚੱਲਦਾ ਹੈ ਕਿ ਅਸਲ ਵਿਚ ਬਾਹਰੋਂ ਕੋਈ ਵੀ ਅਫਾਗਨ ਲੋਕਾਂ ਨੂੰ ਨਿਰਦੇਸ਼ਿਤ ਨਹੀਂ ਕਰ ਸਕਦਾ ਹੈ। ਉਹਨਾਂ ਨੂੰ ਸਮਝਾਇਆ ਜਾ ਸਕਦਾ ਹੈ ਉਹਨਾਂ ਨਾਲ ਗੱਲ ਕੀਤੀ ਜਾ ਸਕਦੀ ਹੈ ਪਰ ਅਫਗਾਨ ਲੋਕਾਂ ‘ਤੇ ਦਬਾਅ ਬਣਾਉਣਾ ਕਾਫੀ ਮੁਸ਼ਕਲ ਹੈ।”

Comment here