ਸਿਆਸਤਖਬਰਾਂਦੁਨੀਆ

ਪਾਕਿ ਰਾਸ਼ਟਰੀ ਸੁਰੱਖਿਆ ਸਲਾਹਕਾਰ ਮੁਈਦ ਜਲਦੀ ਕਰਨਗੇ ਕਾਬੁਲ ਦੌਰਾ

ਇਸਲਾਮਾਬਾਦ-ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਨਾਲ ਕਈ ਮੁੱਦਿਆਂ ਉੱਤੇ ਚਰਚਾ ਕਰਨ ਲਈ ਪਾਕਿਸਤਾਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨ.ਐੱਸ.ਏ.) ਮੁਈਦ ਯੂਸੁਫ ਜਲਦੀ ਹੀ ਕਾਬੁਲ ਦੌਰਾ ਕਰਨਗੇ। ਜਾਣਕਾਰੀ ਮੁਤਾਬਕ ਉਹ ਅਫ਼ਗਾਨਿਸਤਾਨ ਨਾਲ ਸਰਹੱਦ ‘ਤੇ ਬਾੜ ਲਾਉਣ ਦੇ ਵਿਵਾਦਿਤ ਮੁੱਦੇ ‘ਤੇ ਦੋਵਾਂ ਗੁਆਂਢੀ ਦੇਸ਼ਾਂ ਦਰਮਿਆਨ ਤਣਾਅ ਨੂੰ ਘੱਟ ਕਰਨ ਲਈ ਇਸ ਮਹੀਨੇ ਕਾਬੁਲ ਦੀ ਯਾਤਰਾ ਕਰਨਗੇ। ‘ਡਾਨ’ ਅਖ਼ਬਾਰ ਦੀ ਖ਼ਬਰ ਮੁਤਾਬਕ ਯੂਸੁਫ ਨੂੰ ਕਾਬੁਲ ਭੇਜਣ ਦਾ ਫੈਸਲਾ ਅਫਗਾਨਿਸਤਾਨ ਅੰਤਰ-ਮੰਤਰਾਲਾ ਤਾਲਮੇਲ ਸੈੱਲ ਦੀ ਵੀਰਵਾਰ ਨੂੰ ਹੋਈ ਉੱਚ-ਪੱਧਰੀ ਬੈਠਕ ‘ਚ ਲਿਆ ਗਿਆ। ਬੈਠਕ ਤੋਂ ਜਾਰੀ ਬਿਆਨ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ‘ਐੱਨ.ਐੱਸ.ਏ. ਦੀ ਅਗਵਾਈ ‘ਚ ਪਾਕਿਸਤਾਨੀ ਅਧਿਕਾਰੀਆਂ ਦਾ ਇਕ ਸੀਨੀਅਰ ਪ੍ਰਤੀਨਿਧੀਮੰਡਲ ਸਾਰੀਆਂ ਸਹਾਇਤਾ ਸਬੰਧੀ ਵਿਸ਼ਿਆਂ ‘ਤੇ ਅਫਗਾਨ ਸਰਕਾਰ ਨਾਲ ਅਗੇ ਸਾਂਝੇਦਾਰੀ ਲਈ ਜਲਦ ਹੀ ਅਫਗਾਨਿਸਤਾਨ ਦੀ ਯਾਤਰਾ ਕਰ ਸਕਦਾ ਹੈ। ਖ਼ਬਰ ਮੁਤਾਬਕ ਐੱਨ.ਐੱਸ.ਏ. ਦੀ ਯਾਤਰਾ ਦੀ ਤਾਰੀਕ ਅਜੇ ਤੈਅਰ ਨਹੀਂ ਹੋਈ ਹੈ। ਪਰ ਸੂਤਰ ਸੰਕੇਤ ਦੇ ਰਹੇ ਹਨ ਕਿ ਇਹ ਯਾਤਰਾ 17 ਤੋਂ 18 ਜਨਵਰੀ ਦੌਰਾਨ ਹੋ ਸਕਦੀ ਹੈ।

Comment here