ਅਪਰਾਧਸਿਆਸਤਖਬਰਾਂਦੁਨੀਆ

ਪਾਕਿ ਰਾਸ਼ਟਰਪਤੀ ਨੇ ਬਜ਼ੁਰਗ ਟੈਕਸਦਾਤਾ ਤੋਂ ਮੰਗੀ ਮੁਆਫ਼ੀ

ਇਸਲਾਮਾਬਾਦ-ਬੀਤੇ ਦਿਨੀ ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅਲਵੀ ਨੇ 2,333 ਰੁਪਏ ਦੇ ਟੈਕਸ ਰਿਫੰਡ ਲਈ 15 ਮਹੀਨੇ ਤੱਕ ਉਡੀਕ ਕਰਨ ਕਾਰਨ ਹੋਈ ਅਸੁਵਿਧਾ ਲਈ 82 ਸਾਲਾ ਬਜ਼ੁਰਗ ਟੈਕਸਦਾਤਾ ਤੋਂ ਮੁਆਫ਼ੀ ਮੰਗੀ ਹੈ। ਡਾਨ ਨੇ ਰਾਸ਼ਟਰਪਤੀ ਦੇ ਹਵਾਲੇ ਨਾਲ ਦੱਸਿਆ ਕਿ ਅਲਵੀ ਨੇ 82 ਸਾਲਾ ਬਜ਼ੁਰਗ ਨਾਲ ਹੋਏ ਦੁਰਵਿਵਹਾਰ ਲਈ ਸੰਘੀ ਮਾਲੀਆ ਬੋਰਡ (ਐਫਬੀਆਰ) ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ ਇਸ ਮਾਮਲੇ ਵਿੱਚ ਤੁਹਾਨੂੰ ਸ਼ਰਮ ਨਾਲ ਆਪਣਾ ਸਿਰ ਝੁਕਾ ਲੈਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਐਫਬੀਆਰ ਦੇ ਚੇਅਰਮੈਨ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਸਾਰੇ ਮਾਮਲੇ ‘ਚ ਫ਼ੈਸਲੇ ਲੈਣ ‘ਚ ਸ਼ਾਮਲ ਲੋਕਾਂ iਖ਼ਲਾਫ਼ ਸਖ਼ਤ ਕਾਰਵਾਈ ਕਰਨ।
ਰਾਸ਼ਟਰਪਤੀ ਦਫ਼ਤਰ ਦੇ ਇੱਕ ਅਧਿਕਾਰੀ ਮੁਤਾਬਕ ਇਮਰਾਨ ਖਾਨ ਨੇ 19 ਅਕਤੂਬਰ, 2020 ਨੂੰ ਇੱਕ ਈ-ਐਪਲੀਕੇਸ਼ਨ ਦੇ ਨਾਲ ਜ਼ਰੂਰੀ ਦਸਤਾਵੇਜ਼ ਜਮ੍ਹਾ ਕਰਵਾਏ ਸਨ, ਜਿਸ ਵਿੱਚ ਉਸ ਦੇ ਟੈਲੀਫੋਨ ਅਤੇ ਮੋਬਾਈਲ ਫੋਨ ਬਿੱਲਾਂ ‘ਤੇ ਪੇਸ਼ਗੀ ਟੈਕਸ ਕਟੌਤੀ ਦਿਖਾਈ ਗਈ ਸੀ। ਇੱਕ ਤੋਂ ਬਾਅਦ ਇੱਕ ਕਈ ਅਰਜ਼ੀਆਂ ਜਮ੍ਹਾਂ ਕਰਾਉਣ ਤੋਂ ਬਾਅਦ ਸੀਨੀਅਰ ਸਿਟੀਜ਼ਨ ਨੇ ਅੰਤ ਵਿੱਚ ਫੈਡਰਲ ਟੈਕਸ ਓਮਬਡਸਮੈਨ ਕੋਲ ਪਹੁੰਚ ਕੀਤੀ। ਐਫਟੀਓ ਨੇ ਮਾਮਲੇ ਦੀ ਜਾਂਚ ਕੀਤੀ ਅਤੇ 2 ਜੂਨ, 2021 ਨੂੰ ਐਫਬੀਆਰ ਨੂੰ ਜ਼ਰੂਰੀ ਆਦੇਸ਼ ‘ਤੇ ਮੁੜ ਵਿਚਾਰ ਕਰਨ ਦਾ ਆਦੇਸ਼ ਦਿੱਤਾ ਅਤੇ ਕਾਨੂੰਨ ਦੀ ਪਾਲਣਾ ਵਿੱਚ ਸ਼ਿਕਾਇਤ ਕਰਤਾ ਦੀ ਸ਼ਿਕਾਇਤ ਸੁਣਨ ਤੋਂ ਬਾਅਦ, ਆਮਦਨ ਕਰ ਆਰਡੀਨੈਂਸ ਦੀ ਧਾਰਾ 170(4) ਦੇ ਤਹਿਤ ਇੱਕ ਨਵਾਂ ਆਦੇਸ਼ ਪਾਸ ਕੀਤਾ। ਐਫਬੀਆਰ ਨੇ ਫਿਰ ਐਫਟੀਓ ਆਦੇਸ਼ ਦੇ ਵਿਰੁੱਧ ਰਾਸ਼ਟਰਪਤੀ ਨੂੰ ਇੱਕ ਰੋਸ ਪੱਤਰ ਸੌਂਪਿਆ, ਜਿਸ ਨੂੰ ਰਾਸ਼ਟਰਪਤੀ ਅਲਵੀ ਨੇ ਰੱਦ ਕਰ ਦਿੱਤਾ ਅਤੇ ਐਫਟੀਓ ਆਦੇਸ਼ ਦਾ ਸਮਰਥਨ ਕੀਤਾ।

Comment here