ਸਿਆਸਤਖਬਰਾਂਚਲੰਤ ਮਾਮਲੇਦੁਨੀਆ

ਪਾਕਿ ਰਬਾਬ ਵਾਦਕ ਨੇ ਭਾਰਤੀ ਰਾਸ਼ਟਰੀ ਗੀਤ ਵਜਾਇਆ

ਇਸਲਾਮਾਬਾਦ-ਭਾਰਤ ਵਿੱਚ ਆਜ਼ਾਦੀ ਦੀ 75ਵੀਂ ਵਰ੍ਹੇਗੰਢ ‘ਤੇ ਸਰਕਾਰ ਨੇ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਪ੍ਰੋਗਰਾਮ ਦੇ ਹਿੱਸੇ ਵਜੋਂ ਤਿਰੰਗੇ ਦੀ ਮੁਹਿੰਮ ਚਲਾਈ।ਦੇਸ਼ ਵਿਦੇਸ਼ ਦੇ ਪ੍ਰਮੁੱਖ ਆਗੂਆਂ ਨੇ ਭਾਰਤ ਦੇ ਸੁਤੰਤਰਤਾ ਦਿਵਸ ਦੀਆਂ ਵਧਾਈਆਂ ਅਤੇ ਸ਼ੁਭਕਾਮਨਾਵਾਂ ਭੇਜੀਆਂ। ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਅਤੇ ਰੂਸੀ ਰਾਸ਼ਟਰਪਤੀ ਪੁਤਿਨ ਨੇ ਵੀ ਭਾਰਤ ਦੇ ਸੁਤੰਤਰਤਾ ਦਿਵਸ ‘ਤੇ ਭਾਰਤ ਨੂੰ ਵਧਾਈ ਦਿੱਤੀ ਹੈ। ਇਸ ਸਭ ਦੇ ਵਿਚਕਾਰ ਗੁਆਂਢੀ ਦੇਸ਼ ਪਾਕਿਸਤਾਨ ਦੀ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸਾਰਿਆਂ ਦਾ ਦਿਲ ਜਿੱਤ ਰਹੀ ਹੈ। ਦਰਅਸਲ, ਪਾਕਿਸਤਾਨ ਦੇ ਰਬਾਬ ਵਾਦਕ ਸਿਆਲ ਖਾਨ ਨੇ ਭਾਰਤੀ ਰਾਸ਼ਟਰੀ ਗੀਤ ਵਜਾਉਂਦੇ ਹੋਏ ਇੱਕ ਵੀਡੀਓ ਪੋਸਟ ਕੀਤਾ ਹੈ।
ਵੀਡੀਓ ਵਿੱਚ, ਸਿਆਲ ਖਾਨ ਆਪਣੀ ਰਬਾਬ ‘ਤੇ ‘ਜਨ ਗਣ ਮਨ’ ਵਜਾਉਂਦਾ ਹੈ, ਜਿਸ ਦੇ ਪਿਛੋਕੜ ਵਿੱਚ ਸ਼ਾਂਤ ਪਹਾੜ ਅਤੇ ਹਰਿਆਲੀ ਦਿਖਾਈ ਦਿੰਦੀ ਹੈ। ਵੀਡੀਓ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ, ‘ਸਰਹੱਦ ਤੋਂ ਪਾਰ ਮੇਰੇ ਪ੍ਰਸ਼ੰਸਕਾਂ ਲਈ ਇਹ ਇੱਕ ਤੋਹਫਾ ਹੈ’। ਸੰਗੀਤਕਾਰ ਨੇ ਕਿਹਾ, ‘ਭਾਰਤ ਨੂੰ ਸੁਤੰਤਰਤਾ ਦਿਵਸ ਮੁਬਾਰਕ। ਮੈਂ ਸਾਡੇ ਵਿਚਕਾਰ ਸ਼ਾਂਤੀ, ਸਹਿਣਸ਼ੀਲਤਾ ਅਤੇ ਚੰਗੇ ਸਬੰਧਾਂ ਲਈ ਦੋਸਤੀ ਅਤੇ ਸਦਭਾਵਨਾ ਦੇ ਪ੍ਰਤੀਕ ਵਜੋਂ ਭਾਰਤ ਦੇ ਰਾਸ਼ਟਰੀ ਗੀਤ ਨੂੰ ਵਜਾਉਣ ਦੀ ਕੋਸ਼ਿਸ਼ ਕੀਤੀ।
ਰਬਾਬ ਇੱਕ ਤਾਰਾਂ ਵਾਲਾ ਸਾਜ਼ ਹੈ, ਜੋ ਕਿ ਇੱਕ ਲੂਟ ਵਾਂਗ ਹੈ। ਇਹ ਪਾਕਿਸਤਾਨ, ਅਫਗਾਨਿਸਤਾਨ ਅਤੇ ਕਸ਼ਮੀਰ ਵਿੱਚ ਬਹੁਤ ਮਸ਼ਹੂਰ ਹੈ। ਇਸ ‘ਤੇ ਪਾਕਿਸਤਾਨੀ ਸੰਗੀਤਕਾਰ ਨੇ ਭਾਰਤੀ ਰਾਸ਼ਟਰੀ ਗੀਤ ਦੀ ਧੁਨ ਵਜਾਈ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸਨੂੰ ਟਵਿੱਟਰ ‘ਤੇ 8,315 ਹਜ਼ਾਰ ਤੋਂ ਵੱਧ ਵਾਰ ਦੇਖਿਆ ਗਿਆ ਹੈ। ਨਾਲ ਹੀ, 52.1 ਹਜ਼ਾਰ ਤੋਂ ਵੱਧ ਲਾਈਕਸ ਪ੍ਰਾਪਤ ਹੋਏ ਹਨ। ਇਸ ਵੀਡੀਓ ਦੀ ਭਾਰਤ ਅਤੇ ਪਾਕਿਸਤਾਨ ਦੋਹਾਂ ਦੇਸ਼ਾਂ ਦੇ ਲੋਕਾਂ ਵੱਲੋਂ ਸ਼ਲਾਘਾ ਕੀਤੀ ਗਈ ਹੈ।

Comment here