ਕਰਾਚੀ-ਪਾਕਿਸਤਾਨ ਦੇ ਕਬਜ਼ੇ ਵਾਲੇ ਅਤੇ ਭਾਰਤੀ ਕਸ਼ਮੀਰ ਦੇ ਲੋਕਾਂ ਨੂੰ ਸਵੈ ਫ਼ੈਸਲੇ ਦੇ ਅਧਿਕਾਰ ਮਿਲਣ ਦੀ ਗੱਲ ਕਰਕੇ ਸਿੰਧ ਸੂਬਾ ਪਾਕਿਸਤਾਨ ਦੇ ਘੱਟ ਗਿਣਤੀ ਫਿਰਕੇ ਦੇ ਮਾਮਲਿਆਂ ਦੇ ਮੰਤਰੀ ਗਿਆਨ ਚੰਦ ਬੁਰੇ ਫੱਸ ਗਏ ਹਨ। ਉਨ੍ਹਾਂ ਦਾ ਮੁਸਲਿਮ ਸੰਗਠਨ ਜ਼ੋਰਦਾਰ ਵਿਰੋਧ ਕਰ ਰਹੇ ਹਨ ਅਤੇ ਕੁਝ ਨੇਤਾਵਾਂ ਨੇ ਗਿਆਨ ਚੰਦ ਨੂੰ ਭਾਰਤ ਚੱਲ ਜਾਣ ਦੀ ਸਲਾਹ ਵੀ ਦੇ ਦਿੱਤੀ ਹੈ।
ਸੂਤਰਾਂ ਅਨੁਸਾਰ ਯੂਮ-ਏ-ਇਸਤਹਿਮਲ ’ਤੇ ਇਕ ਸੰਦੇਸ਼ ’ਚ ਗਿਆਨ ਚੰਦ ਨੇ 5 ਅਗਸਤ ਨੂੰ ਕਿਹਾ ਸੀ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਅਤੇ ਭਾਰਤੀ ਕਸ਼ਮੀਰ ਦੇ ਲੋਕਾਂ ਨੂੰ ਆਪਣੀ ਇੱਛਾ ਅਨੁਸਾਰ ਆਪਣੀ ਜ਼ਿੰਦਗੀ ਜਿਊਣ ਦਾ ਅਧਿਕਾਰ ਮਿਲਣਾ ਚਾਹੀਦਾ ਹੈ, ਕਿਉਂਕਿ ਇਹ ਦੋਵੇਂ ਦੇਸ਼ਾਂ ਦੇ ਕਸ਼ਮੀਰੀ ਲੋਕਾਂ ਦਾ ਮੌਲਿਕ ਅਧਿਕਾਰ ਹੈ। ਦੋਵੇਂ ਦੇਸ਼ ਕਸ਼ਮੀਰੀਆਂ ਨੂੰ ਆਪਣੇ-ਆਪਣੇ ਨਾਲ ਬੰਨ ਕੇ ਨਹੀਂ ਰੱਖ ਸਕਦੇ। ਗਿਆਨ ਚੰਦ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਆਜ਼ਾਦੀ ਕਸ਼ਮੀਰੀ ਲੋਕਾਂ ਦੀ ਕਿਸਮਤ ਹੈ ਅਤੇ ਉਹ ਦਿਨ ਦੂਰ ਨਹੀਂ, ਜਦ ਕਸ਼ਮੀਰੀ ਮਿਲ ਕੇ ਆਪਣੀ ਆਵਾਜ਼ ਬੁਲੰਦ ਕਰ ਸਕਦੇ ਹਨ।
ਪਾਕਿ ਮੰਤਰੀ ਦੇ ਕਸ਼ਮੀਰ ਬਿਆਨ ਬਾਰੇ ਮੁਸਲਮਾਨ ਭੜਕੇ


Comment here