ਸਿਆਸਤਸਿਹਤ-ਖਬਰਾਂਖਬਰਾਂ

ਪਾਕਿ : ਮਹਿਸੂਦ ਪੱਟੀ ਦੇ ਲੋਕਾਂ ਦੀ ਧਾਰਨਾ ਪੋਲਿਓ ਬੂੰਦਾਂ ਨਾਲ ਮਰਦ ਹੁੰਦੇ ਨਾਪੁੰਸਕ

ਵਜੀਰੀਸਤਾਨ-ਪਾਕਿਸਤਾਨ ਦੇ ਦੱਖਣੀ ਵਜੀਰੀਸਤਾਨ ਦੇ ਮਹਿਸੂਦ ਪੱਟੀ ਇਲਾਕੇ ਵਿਚ ਅੱਜ ਤੱਕ ਰੂੜੀਵਾਦੀ ਸੋਚ ਅਤੇ ਕਈ ਤਰਾਂ ਦੀਆਂ ਗਲਤ ਧਾਰਾਵਾਂ ਕਾਰਨ ਪੋਲਿਓ ਬੂੰਦਾਂ ਪਿਲਾਉਣ ਦੀ ਮੁਹਿੰਮ ਨਹੀਂ ਚਲਾਈ ਜਾ ਸਕੀ। ਸੂਤਰਾਂ ਅਨੁਸਾਰ ਅਫ਼ਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਇਲਾਕੇ ਮਹਿਸੂਦ ਪੱਟੀ ਦੇ ਲੋਕਾਂ ਦੇ ਵਿਚ ਇਹ ਧਾਰਨਾ ਸ਼ੁਰੂ ਤੋਂ ਬਣੀ ਹੋਈ ਕਿ ਪੋਲਿਓ ਦੀਆਂ ਬੂੰਦਾਂ ਪਿਲਾਉਣਾ ਇਕ ਅੰਤਰਰਾਸ਼ਟਰੀ ਸਾਜਿਸ਼ ਹੈ ਅਤੇ ਇਸ ਇਸਲਾਮ ਵਿਰੋਧੀ ਹੈ। ਇਸ ਸਬੰਧੀ ਲੋਕਾਂ ਦੇ ਵਿਚ ਇਹ ਅੰਧ ਵਿਸ਼ਵਾਸ ਹੈ ਕਿ ਪੋਲਿਓ ਬੂੰਦਾਂ ਪੀਣ ਨਾਲ ਮਰਦ ਜਵਾਨੀ ਹੀ ਹੀ ਨਾਪੁੰਸਕ ਹੋ ਜਾਣਗੇ ਅਤੇ ਉਨਾਂ ਦਾ ਵਿਆਹੁਤਾ ਜੀਵਨ ਬਰਬਾਦ ਹੋ ਜਾਵੇਗਾ। ਇਸ ਇਲਾਕੇ ਵਿਚ ਪੋਲਿਓ ਮੁਹਿੰਮ ਚਲਾਉਣ ਦੀ ਕੋਸ਼ਿਸ਼ ਦੇ ਹੁਣ ਤੱਕ 69 ਕਰਮਚਾਰੀ ਮਾਰੇ ਜਾ ਚੁੱਕੇ ਹਨ। ਇਸ ਸਬੰਧੀ ਪਾਕਿਸਤਾਨ ਕੋਆਰਡੀਨੇਟਰ ਆਪੇਰਸ਼ਨ ਸੈਂਟਰ ਦੇ ਡਾ. ਸ਼ਹਿਜਾਦਾਰ ਬੇਗ ਦੇ ਅਨੁਸਾਰ ਜਦ ਇਹ ਇਲਾਕਾ ਪੋਲਿਓ ਮੁਹਿੰਮ ਚਲਾਉਣ ਦੇਵੇ ਤਾਂ ਪਾਕਿਸਤਾਨ ਵੀ ਪੋਲਿਓ ਮੁਕਤ ਦੇਸ਼ ਬਣ ਸਕਦਾ ਹੈ। ਹਰ ਸਾਲ ਪਾਕਿਸਤਾਨ ਵਿਚ ਮਿਲਣ ਵਾਲੇ ਪੋਲਿਓ ਕੇਸਾਂ ਚੋਂ 99 ਫ਼ੀਸਦੀ ਕੇਸ ਇਲਾਕੇ ਦੇ ਹੁੰਦੇ ਹਨ।

Comment here