ਗੁਰਦਾਸਪੁਰ-ਸਰਹੱਦ ਪਾਰ ਦੇ ਸੂਤਰਾਂ ਮੁਤਾਬਕ ਪਾਕਿਸਤਾਨ ਸਾਲ 2022 ’ਚ ਟਰਾਂਸਪੇਰੈਂਸੀ ਇੰਟਰਨੈਸ਼ਨਲ ਦੇ ਸਰਵੇਂ ’ਚ ਸੂਚਕ ਅੰਕ ਵਿਚ ਆਪਣੀ ਰੈਕਿੰਗ ਬਰਕਰਾਰ ਰੱਖਣ ਵਿਚ ਕਾਮਯਾਬ ਰਿਹਾ ਅਤੇ 180 ਦੇਸ਼ਾਂ ਦੀ ਸੂਚੀ ’ਚ 140ਵੇਂ ਸਥਾਨ ’ਤੇ ਆ ਗਿਆ। ਟਰਾਂਸਪੇਰੈਂਸੀ ਇੰਟਰਨੈਸ਼ਨਲ ਦਾ ਕਹਿਣਾ ਹੈ ਕਿ ਪਾਕਿਸਤਾਨ ਦਾ ਭ੍ਰਿਸ਼ਟਾਚਾਰ ਦੇਸ਼ਾਂ ਦੀ ਸੂਚੀ ’ਚ ਹੇਠਾਂ ਡਿੱਗਣ ਦਾ ਕ੍ਰਮ ਜਾਰੀ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਭ੍ਰਿਸ਼ਟਾਚਾਰ ’ਤੇ ਕਾਬੂ ਪਾਉਣ ਅਤੇ ਸਮਾਜਿਕ ਤੇ ਆਰਥਿਕ ਸੁਧਾਰਾਂ ਦੇ ਦਾਅਵੇ ਤੋਂ ਸੱਤਾ ’ਚ ਆਏ ਸੀ ਪਰ ਸਾਲ 2018 ਵਿਚ ਸੱਤਾ ਸੰਭਾਲਣ ਦੇ ਬਾਅਦ ਪਾਕਿਸਤਾਨ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਜ਼ਿਆਦਾ ਬਦਨਾਮ ਹੁੰਦਾ ਗਿਆ ਅਤੇ ਖ਼ੁਦ ਇਮਰਾਨ ਖਾਨ, ਉਸ ਦੀ ਪਤਨੀ ਅਤੇ ਪਤਨੀ ਦੀ ਇਕ ਸਹੇਲੀ ਵੀ ਭ੍ਰਿਸ਼ਟਾਚਾਰ ’ਚ ਸ਼ਾਮਲ ਪਾਈ ਗਈ। ਭ੍ਰਿਸ਼ਟਾਚਾਰ ਰੈਕਿੰਗ ’ਚ ਪਾਕਿਸਤਾਨ ਸਾਲ 2018 ’ਚ 117ਵੇਂ ਸਥਾਨ ਤੇ ਸੀ ਜਦਕਿ ਸਾਲ 2022 ’ਚ 140ਵੇਂ ਰੈਂਕ ’ਤੇ ਆ ਗਿਆ। ਸਭ ਤੋਂ ਵੱਡੀ ਗਿਰਾਵਟ ਵਿੱਚ ਲਕਸਮਬਰਗ, ਉਸ ਤੋਂ ਬਾਅਦ ਕੈਨੇਡਾ, ਇੰਗਲੈਂਡ, ਆਸਟ੍ਰੇਲੀਆ, ਮਲੇਸ਼ੀਆ, ਮੰਗੋਲੀਆ, ਪਾਕਿਸਤਾਨ, ਹੋਡੂਰਸ, ਨਿਕਾਰਗੁਆ ਅਤੇ ਹੈਤੀ ਹੈ। ਪਾਕਿਸਤਾਨ ਉਨ੍ਹਾਂ 10 ਦੇਸ਼ਾਂ ’ਚ ਸ਼ਾਮਲ ਹੈ, ਜਿੰਨਾਂ ਦਾ ਭ੍ਰਿਸ਼ਟਾਚਾਰ ਮਾਮਲੇ ਦਾ ਸਕੋਰ ‘ਚ 2017 ਤੋਂ ਗਿਰਾਵਟ ਆਈ ਹੈ।
ਪਾਕਿ ਭ੍ਰਿਸ਼ਟਾਚਾਰ ਮਾਮਲੇ ‘ਚ ਸਭ ਤੋਂ ਹੇਠਲੇ ਪੱਧਰ ‘ਤੇ ਆਇਆ

Comment here