ਸਿਆਸਤਖਬਰਾਂਦੁਨੀਆ

ਪਾਕਿ ਭੂ-ਮਾਫ਼ੀਆ ਨੇ 12 ਅਰਬ ਰੁਪਏ ਦੀ ਜ਼ਮੀਨ ਹੜਪੀ : ਇਮਰਾਨ ਖ਼ਾਨ

ਕਰਾਚੀ-ਵੀਡੀਓ ਲਿੰਕ ਦੇ ਮਾਧਿਅਮ ਨਾਲ ਇਕ ਸੈਮੀਨਾਰ ਨੂੰ ਸੰਬੋਧਿਤ ਕਰਦਿਆਂ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਕਿ ਪਾਕਿਸਤਾਨ ’ਚ ਰੀਅਲ ਅਸਟੇਟ ‘ਸਭ ਤੋਂ ਵੱਡਾ ਮਾਫ਼ੀਆ’ ਹੈ ਕਿਉਂਕਿ ਇਹ ਮਾਫ਼ੀਆ ਸਰਕਾਰ ਦੀ ਜ਼ਮੀਨ ਹੜਪ ਕੇ ਆਮ ਲੋਕਾਂ ਨੂੰ ਵੇਚ ਦਿੰਦਾ ਹੈ ਤੇ ਫਿਰ ਵਿਦੇਸ਼ਾਂ ’ਚ ਧਨ ਦਾ ਲੈਣ-ਦੇਣ ਕਰਦਾ ਹੈ। ਖ਼ਾਨ ਨੇ ਕਿਹਾ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਉਹ ਕਿੰਨੇ ਸ਼ਕਤੀਸ਼ਾਲੀ ਲੋਕ ਹਨ।
ਉਨ੍ਹਾਂ ਕਿਹਾ, ‘‘ਡਿਜੀਟਲ ਰੂਪ ਨਾਲ ਸਰਹੱਦਾਂ ਨਾਲ ਭੂਮੀ ਰਿਕਾਰਡ ਦਿਖਾਉਣ ਵਾਲੀ ਕੈਡਸਟਰਾਲ ਮੈਪਿੰਗ, ਜਿਸ ਲਈ ਪਿਛਲੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਸਰਕਾਰ ਨੇ ਹੁਕਮ ਦਿੱਤਾ ਸੀ। ਇਸ ਤੋਂ ਪਤਾ ਲੱਗਾ ਕਿ ਸਿਰਫ ਇਸਲਾਮਾਬਾਦ ’ਚ ਭੂ-ਮਾਫ਼ੀਆ ਨੇ 12 ਅਰਬ ਰੁਪਏ ਦੀ ਜ਼ਮੀਨ ਹੜਪ ਲਈ ਹੈ ਤੇ ਪੂਰੇ ਪਾਕਿਸਤਾਨ ’ਚ ਇਹੀ ਸਥਿਤੀ ਹੈ।’’
ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਰਥਵਿਵਸਥਾ ਨੂੰ ਪਟੜੀ ’ਤੇ ਲਿਆਉਣ ਲਈ ਆਜ਼ਾਦ ਤੇ ਨਿਰਪੱਖ ਚੋਣ ਕਰਨੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਚੋਣ ਤੋਂ ਬਾਅਦ ਜੋ ਵੀ ਨਵੀਂ ਸਰਕਾਰ ਆਵੇਗੀ, ਉਸ ਨੂੰ ਸ਼ਾਨਦਾਰ ਫ਼ੈਸਲੇ ਲੈਣੇ ਪੈਣਗੇ। ਖ਼ਾਨ ਨੇ ਕਿਹਾ ਕਿ ਆਰਥਿਕ ਮਜ਼ਬੂਤੀ ਲਈ ਰਾਜਨੀਤਕ ਸਥਿਰਤਾ ਬਹੁਤ ਜ਼ਰੂਰੀ ਹੈ। ਲੋਕ ਉਦੋਂ ਤਕ ਨਿਵੇਸ਼ ਨਹੀਂ ਕਰਦੇ ਹਨ, ਜਦੋਂ ਤਕ ਉਨ੍ਹਾਂ ਨੂੰ ਭਵਿੱਖ ਸੁਰੱਖਿਅਤ ਨਾ ਲੱਗੇ ਤੇ ਇਹ ਵੀ ਨਾ ਜਾਣ ਲੈਣ ਕਿ ਨਿਵੇਸ਼ ਤੋਂ ਬਾਅਦ ਅੱਗੇ ਕੀ ਹੋਵੇਗਾ। ਅੱਜ ਕੌਣ ਭਵਿੱਖਵਾਣੀ ਕਰ ਸਕਦਾ ਹੈ ਕਿ ਪਾਕਿਸਤਾਨ ’ਚ ਇਕ ਮਹੀਨੇ ਬਾਅਦ ਕੀ ਹੋਵੇਗਾ? ਇਸ ਨੂੰ ਕੋਈ ਨਹੀਂ ਜਾਣਦਾ।’’

Comment here