ਸਿਆਸਤਖਬਰਾਂਦੁਨੀਆ

ਪਾਕਿ ਭਾਰਤੀ ਖੇਤਰ ‘ਤੇ ਨਾਜਾਇਜ਼ ਕਬਜ਼ਾ ਕਰ ਰਿਹਾ-ਸੀਮਾ ਪੁਜਾਨੀ

ਨਵੀਂ ਦਿੱਲੀ-ਭਾਰਤ ਤੇ ਪਾਕਿਸਤਾਨ ਵਿਚਾਲੇ ਕਸ਼ਮੀਰ ਮੁੱਦਾ ਹਮੇਸ਼ਾ ਵਿਵਾਦ ਦਾ ਕਾਰਨ ਬਣਿਆ ਹੈ। ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ (ਯੂ.ਐੱਨ.ਐੱਚ.ਆਰ.ਸੀ.) ‘ਚ ਭਾਰਤ ਨੇ ਇਕ ਵਾਰ ਫਿਰ ਤੋਂ ਕਸ਼ਮੀਰ ਮੁੱਦਾ ਚੁੱਕਣ ‘ਤੇ ਪਾਕਿਸਤਾਨ ‘ਤੇ ਨਿਸ਼ਾਨਾ ਸਾਧਿਆ ਹੈ। ਦਰਅਸਲ ਯੂ.ਐੱਨ.ਐੱਚ.ਆਰ.ਸੀ. ‘ਚ ਪਾਕਿਸਤਾਨ ਦੀ ਵਿਦੇਸ਼ ਰਾਜ ਮੰਤਰੀ ਹਿਨਾ ਰੱਬਾਨੀ ਖਾਰ ਨੇ ਇੱਕ ਵਾਰ ਫਿਰ ਭਾਰਤ ‘ਤੇ ਝੂਠੇ ਦੋਸ਼ ਲਗਾਏ ਜਿਸ ‘ਤੇ ਭਾਰਤੀ ਡਿਪਲੋਮੈਟ ਸੀਮਾ ਪੁਜਾਨੀ ਨੇ ਅੱਤਵਾਦ ਦੇ ਮੁੱਦੇ ‘ਤੇ ਲੰਮੇ ਹੱਥੀਂ ਲੈਂਦੇ ਹੋਏ ਪਾਕਿਸਤਾਨ ਕਲਾਸ ਲਗਾਈ।
ਯੂ.ਐੱਨ.ਐੱਚ.ਆਰ.ਸੀ. ‘ਚ ਸੀਮਾ ਪੁਜਾਨੀ ਨੇ ਕਿਹਾ ਕਿ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪੂਰੇ ਖੇਤਰ ਭਾਰਤ ਦਾ ਹਿੱਸਾ ਸੀ, ਹੈ, ਅਤੇ ਹਮੇਸ਼ਾ ਰਹੇਗਾ। ਗੁਆਂਢੀ ਦੇਸ਼ ਹਮੇਸ਼ਾ ਹੀ ਭਾਰਤ ਖ਼ਿਲਾਫ਼ ਪ੍ਰੋਪਗੇਂਡਾ ਫੈਲਾਉਣ ਦਾ ਕੰਮ ਕਰ ਰਿਹਾ ਹੈ। ਇਹ ਪਾਕਿਸਤਾਨ ਦੀਆਂ ਗਲਤ ਤਰਜੀਹਾਂ ਦਾ ਸੰਕੇਤ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਭਾਰਤੀ ਖੇਤਰ ‘ਤੇ ਨਾਜਾਇਜ਼ ਕਬਜ਼ਾ ਕਰ ਰਿਹਾ ਹੈ।
ਪੁਜਾਨੀ ਨੇ ਕਿਹਾ ਕਿ ਕੋਈ ਵੀ ਧਾਰਮਿਕ ਘੱਟ ਗਿਣਤੀ ਅੱਜ ਪਾਕਿਸਤਾਨ ‘ਚ ਆਜ਼ਾਦੀ ਨਾਲ ਨਹੀਂ ਰਹਿ ਸਕਦੀ ਅਤੇ ਨਾ ਹੀ ਆਪਣੇ ਧਰਮ ਦਾ ਪਾਲਣ ਕਰ ਸਕਦਾ ਹੈ। ਦੁਨੀਆ ਭਰ ‘ਚ ਹਜ਼ਾਰਾਂ ਨਾਗਰਿਕਾਂ ਦੀਆਂ ਮੌਤਾਂ ਲਈ ਪਾਕਿਸਤਾਨ ਦੀਆਂ ਨੀਤੀਆਂ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹਨ। ਪਿਛਲੇ ਇਕ ਦਹਾਕੇ ‘ਚ ਜ਼ਬਰਦਸਤੀ ਲਾਪਤਾ ਹੋਣ ‘ਤੇ ਪਾਕਿਸਤਾਨ ਦੇ ਆਪਣੇ ਜਾਂਚ ਕਮਿਸ਼ਨ ਨੂੰ 8,463 ਸ਼ਿਕਾਇਤਾਂ ਮਿਲੀਆਂ ਹਨ। ਬਲੋਚ ਲੋਕਾਂ ਨੇ ਇਸ ਕਰੂਰ ਨੀਤੀ ਦਾ ਖਮਿਆਜ਼ਾ ਭੁਗਤਿਆ ਹੈ। ਵਿਦਿਆਰਥੀ, ਡਾਕਟਰਾਂ, ਇੰਜੀਨੀਅਰਾਂ, ਅਧਿਆਪਕ ਅਤੇ ਭਾਈਚਾਰੇ ਦੇ ਨੇਤਾਵਾਂ ਨੂੰ ਨਿਯਮਿਤ ਰੂਪ ਨਾਲ ਗਾਇਬ ਕਰ ਦਿੱਤਾ ਜਾਂਦਾ ਹੈ। ਅੱਤਵਾਦੀ ਹਾਫਿਜ਼ ਸਈਦ ਅਤੇ ਅੱਤਵਾਦੀ ਮਸੂਦ ਅਜ਼ਹਰ ਦਾ ਸਾਲਾਂ ਤੋਂ ਪਾਲਣ-ਪੋਸ਼ਣ ਕੀਤਾ ਜਾ ਰਿਹਾ ਹੈ। ਇੰਨਾ ਹੀ ਨਹੀਂ ਅੱਤਵਾਦੀ ਓਸਾਮਾ ਬਿਨ ਲਾਦੇਨ ਤਾਂ ਪਾਕਿਸਤਾਨੀ ਫੌਜ ਦੀ ਡਿਫੈਂਸ ਕਾਲੋਨੀ ਦੇ ਕੋਲ ਰਹਿੰਦਾ ਸੀ। ਇਸ ਦੇ ਨਾਲ ਹੀ ਭਾਰਤੀ ਡਿਪਲੋਮੈਟ ਨੇ ਕਿਹਾ ਕਿ ਪਾਕਿਸਤਾਨ ਨੇ ਹਮੇਸ਼ਾ ਅੱਤਵਾਦੀਆਂ ਨੂੰ ਸੁਰੱਖਿਆ ਦਿੱਤੀ ਹੈ।

Comment here