ਇਸਲਾਮਾਬਾਦ-ਡਾਨ ਨੇ ਲਾਸਬੇਲਾ ਦੇ ਸਹਾਇਕ ਕਮਿਸ਼ਨਰ ਹਮਜ਼ਾ ਅੰਜੁਮ ਦੇ ਹਵਾਲੇ ਨਾਲ ਦੱਸਿਆ ਕਿ ਪਾਕਿਸਤਾਨ ਦੇ ਲਾਸਬੇਲਾ ਜ਼ਿਲ੍ਹੇ ‘ਚ ਐਤਵਾਰ ਨੂੰ ਇਕ ਬੱਸ ਦੇ ਖੱਡ ‘ਚ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਬੱਸ ਖੱਡ ਵਿਚ ਡਿੱਗਣ ਕਾਰਨ ਕਰੀਬ 39 ਲੋਕਾਂ ਦੀ ਮੌਤ ਹੋ ਗਈ। ਡਾਨ ਨੇ ਦੱਸਿਆ ਕਿ 48 ਯਾਤਰੀਆਂ ਨੂੰ ਲੈ ਕੇ ਇਹ ਵਾਹਨ ਕਵੇਟਾ ਤੋਂ ਕਰਾਚੀ ਵੱਲ ਜਾ ਰਿਹਾ ਸੀ। ਅੰਜੁਮ ਨੇ ਦੱਸਿਆ ਕਿ ਲਾਸਬੇਲਾ ਨੇੜੇ ਯੂ-ਟਰਨ ਲੈਂਦੇ ਸਮੇਂ ਤੇਜ਼ ਰਫ਼ਤਾਰ ਵਾਹਨ ਪੁਲ ਦੇ ਪਿੱਲਰ ਨਾਲ ਟਕਰਾ ਗਿਆ ਅਤੇ ਅੱਗ ਲੱਗ ਗਈ। ਉਨ੍ਹਾਂ ਕਿਹਾ ਕਿ ਫ਼ਿਲਹਾਲ ਤਿੰਨ ਲੋਕਾਂ ਨੂੰ ਬਚਾਇਆ ਗਿਆ ਹੈ, ਪਰ ਮੌਤਾਂ ਦੀ ਗਿਣਤੀ ਵਧ ਵੀ ਸਕਦੀ ਹੈ।
Comment here