ਅਪਰਾਧਸਿਆਸਤਖਬਰਾਂ

ਪਾਕਿ : ਬਿਜਲੀ ਕੁਨੈਕਸ਼ਨ ਕੱਟਣ ਆਏ ਮੁਲਾਜ਼ਮਾਂ ‘ਤੇ ਤਾਣੀ ਏਕੇ-47

ਇਸਲਾਮਾਬਾਦ-ਪਾਕਿਸਤਾਨ ਵਿਚ ਬਿਜਲੀ ਦਰਾਂ ਵਧਣ ਨਾਲ ਲੋਕ ਪ੍ਰੇਸ਼ਾਨ ਹਨ। ਖ਼ੈਬਰ ਪਖਤੂਨਖਵਾ ਦਾ ਇਕ ਹੈਰਾਨ ਕਰਨ ਵਾਲਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਕਿਉਂਕਿ ਵਧਦੇ ਬਿਜਲੀ ਬਿੱਲਾਂ ਦੇ ਖ਼ਿਲਾਫ਼ ਪੂਰੇ ਪਾਕਿਸਤਾਨ ਵਿੱਚ ਵਿਰੋਧ ਪ੍ਰਦਰਸ਼ਨ ਜਾਰੀ ਹਨ। ਬਿਜਲੀ ਦੇ ਵਧੇ ਹੋਏ ਬਿੱਲਾਂ ਖ਼ਿਲਾਫ਼ ਪਾਕਿਸਤਾਨ ‘ਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ, ਲੋਕ ਬਿਜਲੀ ਦੇ ਬਿੱਲ ਸਾੜ ਰਹੇ ਹਨ ਅਤੇ ਰਾਹਤ ਦੀ ਮੰਗ ਨੂੰ ਲੈ ਕੇ ਰੋਸ ਮਾਰਚ ਅਤੇ ਰੈਲੀਆਂ ਕੱਢ ਰਹੇ ਹਨ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਉਹ ਬਿੱਲ ਨਹੀਂ ਵਸੂਲਣਗੇ ਅਤੇ ਬਿਜਲੀ ਕੱਟਣ ਦੀ ਕਿਸੇ ਵੀ ਕੋਸ਼ਿਸ਼ ਨੂੰ ਰੋਕਿਆ ਜਾਵੇਗਾ।
ਹਾਲਾਤ ਇੰਨੇ ਮਾੜੇ ਹੋ ਗਏ ਹਨ ਕਿ ਜਿੱਥੇ ਲੋਕ ਬਿੱਲਾਂ ਦੇ ਵਿਰੋਧ ‘ਚ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਰਹੇ ਹਨ, ਉੱਥੇ ਹੀ ਕੁਝ ਲੋਕਾਂ ਨੇ ਤਾਂ ਰਾਈਫਲਾਂ ਵੀ ਚੁੱਕ ਲਈਆਂ ਹਨ। ਅਜਿਹਾ ਹੀ ਇਕ ਮਾਮਲਾ ਖੈਬਰ ਪਖਤੂਨਖਵਾ ‘ਚ ਸਾਹਮਣੇ ਆਇਆ ਹੈ, ਜਿੱਥੇ ਇਕ ਵਿਅਕਤੀ ਨੇ ਬਿਜਲੀ ਕੰਪਨੀ ਦੇ ਮੁਲਾਜ਼ਮਾਂ ‘ਤੇ ਏ.ਕੇ.-47 ਰਾਈਫਲ ਤਾਣ ਦਿੱਤੀ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ। ਉਸ ਨੇ ਖੁਦ ਕਿਹਾ ਕਿ ਮੈਂ ਇੱਥੇ ਤੁਹਾਡੇ ਨਾਲ ਲੜਨ ਜਾਂ ਤੁਹਾਡੇ ‘ਤੇ ਗੋਲ਼ੀ ਚਲਾਉਣ ਲਈ ਨਹੀਂ ਆਇਆ। ਗੁਆਂਢੀ ਇਸ ਵਿਅਕਤੀ ਨੂੰ ਸਮਝਾ ਰਹੇ ਸਨ ਕਿ ਇਹ ਸਰਕਾਰੀ ਮੁਲਾਜ਼ਮ ਹੈ ਅਤੇ ਸਰਕਾਰ ਦੇ ਹੁਕਮਾਂ ‘ਤੇ ਇੱਥੇ ਆਇਆ ਹਨ। ਖੈਬਰ ਪਖਤੂਨਖਵਾ ਤੋਂ ਏ.ਕੇ.47 ਰਾਈਫਲ ਲਿਆਉਣ ਵਾਲੇ ਵਿਅਕਤੀ ਨੇ ਸਪੱਸ਼ਟ ਕੀਤਾ ਕਿ ਉਹ ਲੜਨ ਨਹੀਂ ਆਇਆ ਸੀ।

Comment here