ਅਪਰਾਧਸਿਆਸਤਖਬਰਾਂਦੁਨੀਆ

ਪਾਕਿ ਫੌਜ ਦੀ ਛਾਪੇਮਾਰੀ ਦੌਰਾਨ 2 ਅੱਤਵਾਦੀ ਢੇਰ

ਪੇਸ਼ਾਵਰ-ਅਫਗਾਨਿਸਤਾਨ ਦੇ ਕੋਲ ਤਾਲਿਬਾਨ ਦੇ ਪੁਰਾਣੇ ਗੜ੍ਹ ’ਚ ਪਾਕਿਸਤਾਨ ਸੁਰੱਖਿਆ ਬਲਾਂ ਨੇ 2 ਅੱਤਵਾਦੀ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ, ਜਿਸ ’ਚ 4 ਫੌਜੀ ਤੇ 2 ਅੱਤਵਾਦੀ ਮਾਰੇ ਗਏ। ਫੌਜ ਨੇ ਇਕ ਬਿਆਨ ’ਚ ਦੱਸਿਆ ਕਿ ਉੱਤਰ-ਪੱਛਮ ’ਚ ਟਾਂਕ ਜ਼ਿਲ੍ਹੇ ’ਚ ਪਹਿਲਾ ਛਾਪਾ ਮਾਰਿਆ ਗਿਆ, ਜਿਥੇ 2 ਅੱਤਵਾਦੀ ਮਾਰੇ ਗਏ। ਦੂਜਾ ਛਾਪਾ ਉੱਤਰੀ ਵਜ਼ੀਰਿਸਤਾਨ ਜ਼ਿਲ੍ਹੇ ’ਚ ਮਾਰਿਆ ਗਿਆ, ਜਿਥੇ 4 ਫੌਜੀ ਮਾਰੇ ਗਏ ਤੇ ਇਕ ਅੱਤਵਾਦੀ ਨੂੰ ਫੜਿਆ ਗਿਆ।
ਫੌਜ ਨੇ ਦੱਸਿਆ ਕਿ ਦੋਵਾਂ ਹੀ ਟਿਕਾਣਿਆਂ ਤੋਂ ਹਥਿਆਰਾਂ ਦਾ ਜ਼ਖੀਰਾ ਬਰਾਮਦ ਕੀਤਾ ਗਿਆ ਹੈ। ਫੌਜ ਨੇ ਮਾਰੇ ਗਏ ਫੌਜੀਆਂ ਤੇ ਫੜੇ ਗਏ ਅੱਤਵਾਦੀ ਦੇ ਸਬੰਧ ’ਚ ਕੋਈ ਜਾਣਕਾਰੀ ਨਹੀਂ ਕੀਤੀ ਹੈ। ਉੱਤਰੀ ਵਜ਼ੀਰਿਸਤਾਨ ਦਹਾਕਿਆਂ ਤਕ ਅੱਤਵਾਦੀਆਂ ਦਾ ਗੜ੍ਹ ਰਿਹਾ ਹੈ। ਪੇਸ਼ਾਵਰ ’ਚ ਦਸੰਬਰ, 2014 ’ਚ ਫੌਜ ਵਲੋਂ ਸੰਚਾਲਿਤ ਇਕ ਸਕੂਲ ’ਤੇ ਹਮਲੇ ਤੋਂ ਬਾਅਦ ਫੌਜ ਨੇ ਇਸ ਖੇਤਰ ’ਚ ਇਕ ਵਿਆਪਕ ਮੁਹਿੰਮ ਚਲਾਈ ਸੀ। ਉਸ ਹਮਲੇ ਦੀ ਜ਼ਿੰਮੇਵਾਰੀ ਪਾਕਿਸਤਾਨੀ ਤਾਲਿਬਾਨ ਨੇ ਲਈ ਸੀ, ਜਿਸ ’ਚ 147 ਲੋਕ ਮਾਰੇ ਗਏ ਸਨ।

Comment here