ਇਸਲਾਮਾਬਾਦ: ਪਾਕਿਸਤਾਨ ਦੀ ਤਾਕਤਵਰ ਫੌਜ ਨੇ ਐਤਵਾਰ ਨੂੰ ਆਪਣੇ ਆਲੋਚਕਾਂ ਨੂੰ ਦੇਸ਼ ਦੀ ਫੌਜ ‘ਤੇ “ਚੀੱਕਰ ਸੁੱਟਣ” ਤੋਂ ਬਚਣ ਦੀ ਚੇਤਾਵਨੀ ਦਿੱਤੀ ਹੈ। ਇਸ ਦੇ ਨਾਲ ਹੀ ਫੌਜ ਨੇ ਇਮਰਾਨ ਖਾਨ ਸਰਕਾਰ ਨੂੰ ਪਿਛਲੇ ਮਹੀਨੇ ਸੱਤਾ ਤੋਂ ਲਾਂਭੇ ਕੀਤੇ ਜਾਣ ਤੋਂ ਬਾਅਦ ‘ਰਾਜਨੀਤੀ ‘ਚ ਘਸੀਟਣ’ ‘ਤੇ ਵੀ ਸਖਤ ਇਤਰਾਜ਼ ਜਤਾਇਆ ਹੈ। ਪਾਕਿਸਤਾਨੀ ਫੌਜ ਨੇ ਇੱਕ ਬਿਆਨ ਵਿੱਚ ਕਿਹਾ ਕਿ ਕੁਝ ਸਿਆਸਤਦਾਨਾਂ, ਪੱਤਰਕਾਰਾਂ ਅਤੇ ਵਿਸ਼ਲੇਸ਼ਕਾਂ ਵੱਲੋਂ ਸੰਸਥਾ ਅਤੇ ਇਸ ਦੀ ਲੀਡਰਸ਼ਿਪ ਨੂੰ ਸਿਆਸੀ ਮਾਮਲਿਆਂ ਵਿੱਚ ਧੱਕਣ ਦੀਆਂ ਕੋਸ਼ਿਸ਼ਾਂ ਬੇਹੱਦ ਨੁਕਸਾਨਦੇਹ ਹਨ। ਫੌਜ ਨੇ ਅੱਗੇ ਕਿਹਾ ਕਿ ਬੇਬੁਨਿਆਦ, ਅਪਮਾਨਜਨਕ ਅਤੇ ਭੜਕਾਊ ਬਿਆਨਾਂ ਅਤੇ ਟਿੱਪਣੀਆਂ ਦਾ ਇਹ ਅਭਿਆਸ ਬੇਹੱਦ ਨੁਕਸਾਨਦੇਹ ਹੈ।
ਯਾਦ ਰਹੇ ਪਾਕਿਸਤਾਨ ਵਿੱਚ ਸੱਤਾ ਤਬਦੀਲੀ ਮਗਰੋੰ ਵੀ ਸਿਆਸੀ ਉਥਲ ਪਥਲ ਰੁਕ ਨਹੀਂ ਰਹੀ।
Comment here