ਸਿਆਸਤਖਬਰਾਂਦੁਨੀਆ

ਪਾਕਿ ਫੌਜ ਤੇ ਆਈ. ਐਸ. ਆਈ. ਖ਼ਿਲਾਫ਼ ਰੋਸ ਮੁਜ਼ਾਹਰੇ

ਲਾਹੌਰ-ਸਰਹੱਦ ਪਾਰ ਪਿਛਲੇ ਦਿਨੀਂ ਲਾਹੌਰ ਅਤੇ ਫੈਸਲਾਬਾਦ ’ਚ ਹੋਈਆਂ ਰੈਲੀਆਂ ਵਿਚ ਪਾਕਿਸਤਾਨੀ ਫੌਜ ਦੇ ਮੁਖੀ ਅਤੇ ਆਈ.ਐੱਸ.ਆਈ. ਏਜੰਸੀ ਵਿਰੁੱਧ, ਜੋ ਨਾਅਰੇਬਾਜ਼ੀ ਕੀਤੀ ਗਈ, ਨੂੰ ਪਾਕਿਸਤਾਨੀ ਚੈਨਲਾਂ ਨੇ ਪ੍ਰਸਾਰਿਤ ਨਹੀਂ ਕੀਤਾ ਪਰ ਇਹ ਨਾਅਰੇ ਪੂਰੇ ਪਾਕਿਸਤਾਨ ’ਚ ਸੁਣੇ ਗਏ। ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ ਸਮੇਤ ਹੋਰ ਵਿਰੋਧੀ ਪਾਰਟੀਆਂ ਵੱਲੋਂ ਪਾਕਿਸਤਾਨ ਵਿੱਚ ਕੀਤੇ ਜਾ ਰਹੇ ਸਰਕਾਰ ਵਿਰੋਧੀ ਪ੍ਰਦਰਸ਼ਨਾਂ ’ਚ ਪਾਕਿਸਤਾਨੀ ਫੌਜ ਮੁਖੀ ਸਮੇਤ ਆਈ. ਐੱਸ. ਆਈ. ਏਜੰਸੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਹੈ।  ਇਸ ਤੋਂ ਇਲਾਵਾ ਪੀ.ਐੱਮ.ਐੱਲ.ਨਵਾਜ਼ ਦੇ ਮੁਖੀ ਸ਼ਾਹਬਾਜ਼ ਸ਼ਰੀਫ਼ ਅਤੇ ਉਪ ਪ੍ਰਧਾਨ ਮੰਤਰੀ ਮਰੀਅਮ ਨਵਾਜ਼ ਨੇ ਇਹ ਵੀ ਦੋਸ਼ ਲਾਇਆ ਕਿ ਜਿਸ ਢੰਗ ਨਾਲ ਫ਼ੌਜ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਹੋਈ, ਉਹ ਫ਼ੌਜ ਦੀਆਂ ਗ਼ਲਤੀਆਂ ਦਾ ਨਤੀਜਾ ਹੈ।

Comment here