ਅਪਰਾਧਖਬਰਾਂਚਲੰਤ ਮਾਮਲੇ

ਪਾਕਿ ਫ਼ੌਜ ਨੇ ਵੱਖ-ਵੱਖ ਮੁਹਿੰਮਾਂ ਦੌਰਾਨ 8 ਅੱਤਵਾਦੀ ਮਾਰੇ

ਪੇਸ਼ਾਵਰ-ਫੌਜ ਦੇ ਮੀਡੀਆ ਵਿੰਗ, ਇੰਟਰ-ਸਰਵਿਸਜ਼ ਪਬਲਿਕ ਰਿਲੇਸ਼ਨਜ਼ (ਆਈ. ਐੱਸ. ਪੀ. ਆਰ.) ਨੇ ਇਕ ਬਿਆਨ ‘ਚ ਕਿਹਾ ਕਿ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿਚ ਖੁਫੀਆ ਸੂਚਨਾ ਦੇ ਆਧਾਰ ‘ਤੇ ਦੋ ਵੱਖ-ਵੱਖ ਮੁਹਿੰਮਾਂ ਵਿਚ 8 ਅੱਤਵਾਦੀ ਮਾਰੇ ਗਏ ਅਤੇ 5 ਨੂੰ ਗ੍ਰਿਫ਼ਤਾਰ ਕੀਤਾ ਗਿਆ। ਆਈ. ਐੱਸ. ਪੀ. ਆਰ. ਨੇ ਕਿਹਾ ਕਿ ਪਹਿਲੀ ਮੁਹਿੰਮ ਬੰਨੂ ਜ਼ਿਲ੍ਹੇ ਦੇ ਜਾਨੀਖੇਲ ‘ਚ ਚਲਾਈ ਗਈ। ਸੁਰੱਖਿਆ ਕਰਮੀਆਂ ਅਤੇ ਅੱਤਵਾਦੀਆਂ ਵਿਚਾਲੇ ਹੋਈ ਭਿਆਨਕ ਗੋਲੀਬਾਰੀ ‘ਚ 6 ਅੱਤਵਾਦੀ ਮਾਰੇ ਗਏ ਜਦਕਿ 5 ਨੂੰ ਕਾਬੂ ਕਰ ਲਿਆ ਗਿਆ। ਮਾਰੇ ਗਏ ਅੱਤਵਾਦੀਆਂ ਕੋਲੋਂ ਹਥਿਆਰ ਅਤੇ ਗੋਲਾ ਬਾਰੂਦ ਵੀ ਬਰਾਮਦ ਹੋਇਆ ਹੈ। ਆਈ.ਐੱਸ.ਪੀ.ਆਰ. ਅਨੁਸਾਰ, ਮੁਹਿੰਮ ਵਿੱਚ ਮਾਰੇ ਗਏ ਅੱਤਵਾਦੀ ਸੁਰੱਖਿਆ ਬਲਾਂ ਦੇ ਖਿਲਾਫ ਕਈ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਸਨ, ਜਿਸ ਵਿੱਚ ਪਿਛਲੇ ਮਹੀਨੇ ਜਾਨੀਖੇਲ ਵਿੱਚ ਇੱਕ ਫੌਜੀ ਕਾਫਲੇ ‘ਤੇ ਆਤਮਘਾਤੀ ਮੋਟਰਸਾਈਕਲ ਹਮਲਾ ਵੀ ਸ਼ਾਮਲ ਸੀ। ਇਸ ਹਮਲੇ ‘ਚ ਫੌਜ ਦੇ 9 ਜਵਾਨ ਸ਼ਹੀਦ ਹੋ ਗਏ ਸਨ। ਉੱਤਰੀ ਵਜ਼ੀਰਿਸਤਾਨ ਕਬਾਇਲੀ ਜ਼ਿਲ੍ਹੇ ਦੇ ਦੱਤਾ ਖੇਲ ‘ਚ ਚਲਾਈ ਗਈ ਇਕ ਹੋਰ ਮੁਹਿੰਮ ‘ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ‘ਚ 2 ਅੱਤਵਾਦੀ ਮਾਰੇ ਗਏ।

Comment here