ਸਿਆਸਤਖਬਰਾਂਚਲੰਤ ਮਾਮਲੇ

ਪਾਕਿ ਪ੍ਰਵਾਸੀਆਂ ਵੱਲੋਂ ਘਰ ਭੇਜੇ ਪੈਸਿਆਂ ਦੀ ਦਰ ਘਟੀ

ਇਸਲਾਮਾਬਾਦ-ਸਟੇਟ ਬੈਂਕ ਆਫ ਪਾਕਿਸਤਾਨ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਵਿਦੇਸ਼ਾਂ ਵਿਚ ਵਸੇ ਪਾਕਿਸਤਾਨੀ ਪ੍ਰਵਾਸੀ ਲੋਕਾਂ ਅਤੇ ਕਾਮਿਆਂ ਵੱਲੋਂ ਘਰ ਭੇਜੇ ਜਾਣ ਵਾਲੇ ਪੈਸਿਆਂ ਦੀ ਦਰ ਵਿਚ 9.9 ਫੀਸਦੀ ਦੀ ਕਮੀ ਆਈ ਹੈ। ਜਨਵਰੀ ’ਚ ਪਾਕਿਸਤਾਨੀ ਪ੍ਰਵਾਸੀ ਲੋਕਾਂ ਅਤੇ ਕਾਮਿਆਂ ਵੱਲੋਂ ਘਰ ਭੇਜੇ ਜਾਣ ਵਾਲੇ ਪੈਸਿਆਂ ਦੀ ਦਰ ’ਚ 9.9 ਫੀਸਦੀ ਦੀ ਕਮੀ ਦਰਜ ਕੀਤੀ ਗਈ ਹੈ। ਅੰਕੜਿਆਂ ਮੁਤਾਬਕ ਪਿਛਲੇ ਮਹੀਨੇ ਪਾਕਿਸਤਾਨ ਭੇਜਿਆ ਗਿਆ ਪੈਸਾ ਸਾਊਦੀ ਅਰਬ ਤੋਂ 40.76 ਕਰੋੜ ਡਾਲਰ, ਸੰਯੁਕਤ ਅਰਬ ਅਮੀਰਾਤ ਤੋਂ 26.92 ਕਰੋੜ ਡਾਲਰ, ਬ੍ਰਿਟੇਨ ਤੋਂ 33.04 ਕਰੋੜ ਡਾਲਰ ਅਤੇ ਅਮਰੀਕਾ ਤੋਂ 21,.39 ਕਰੋੜ ਡਾਲਰ ਦੇ ਰੂਪ ’ਚ ਆਇਆ ਸੀ। ਮੌਜੂਦਾ ਵਿੱਤੀ ਸਾਲ ਦੇ ਜੁਲਾਈ-22 ਤੋਂ ਜਨਵਰੀ-23 ਤੱਕ ਦੇ ਪਹਿਲਾਂ 7 ਮਹੀਨਿਆਂ ਦੌਰਾਨ 16 ਅਰਬ ਡਾਲਰ ਦਾ ਸੰਚਿਤ ਵਹਾਅ ਹੋਇਆ, ਜੋ ਪਿਛਲੇ ਸਾਲ ਦੀ ਇਸ ਮਿਆਦ ਦੀ ਤੁਲਨਾ ’ਚ ਭੇਜੇ ਗਏ ਧਨ ’ਚ 11 ਫੀਸਦੀ ਘੱਟ ਰਿਹਾ।

Comment here