ਅਪਰਾਧਸਿਆਸਤਖਬਰਾਂ

ਪਾਕਿ ’ਚ ਪੁਲਸ ਸਟੇਸ਼ਨ ’ਤੇ ਅੱਤਵਾਦੀ ਹਮਲਾ, ਤਿੰਨ ਦੀ ਮੌਤ

ਪੇਸ਼ਾਵਰ-ਪਾਕਿਸਤਾਨ ਵਿਚ ਪੁਲਸ ਸਟੇਸ਼ਨ ’ਤੇ ਅੱਤਵਾਦੀ ਹਮਲੇ ਦੀ ਖਬਰ ਹੈ। ਪੇਸ਼ਾਵਰ ਦੇ ਬਾਹਰੀ ਇਲਾਕੇ ’ਚ ਦੇਰ ਰਾਤ ਪੁਲਸ ਸਟੇਸ਼ਨ ‘ਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਦਾ ਪਿੱਛਾ ਕਰ ਰਹੇ ਡੀ.ਐੱਸ.ਪੀ ਸਮੇਤ ਉਸ ਦੇ ਦੋ ਗਾਰਡ ਅੱਤਵਾਦੀਆਂ ਦੇ ਹੱਥੋਂ ਮਾਰੇ ਗਏ। ਅੱਤਵਾਦੀ ਅਫ਼ਗਾਨਿਸਤਾਨ ਤੋਂ ਪਾਕਿਸਤਾਨ ’ਚ ਦਾਖ਼ਲ ਹੋਏ ਸਨ ਅਤੇ ਬਾਅਦ ‘ਚ ਵਾਪਸ ਅਫ਼ਗਾਨਿਸਤਾਨ ਭੱਜ ਗਏ। ਸੂਤਰਾਂ ਅਨੁਸਾਰ ਮਾਰੇ ਗਏ ਡੀ.ਐੱਸ.ਪੀ ਦਾ ਨਾਮ ਸਰਦਾਰ ਹੁਸੈਨ ਅਤੇ ਉਨ੍ਹਾਂ ਦੇ ਨਾਲ ਮਾਰੇ ਗਏ ਸਕਿਊਰਿਟੀ ਗਾਰਡਾਂ ਦਾ ਨਾਮ ਇਰਸ਼ਾਦ ਅਤੇ ਜਹਾਨਬੇਗ ਹੈ। ਅੱਤਵਾਦੀਆਂ ਨੇ ਇਸ ਸਰਬੰਦ ਪੁਲਸ ਸਟੇਸ਼ਨ ’ਤੇ ਸ਼ੁੱਕਰਵਾਰ-ਸ਼ਨੀਵਾਰ ਦੀ ਰਾਤ ਕਰੀਬ 2 ਵਜੇ ਹਮਲਾ ਕੀਤਾ। ਇਹ ਪੁਲਸ ਸਟੇਸ਼ਨ ਕਬਾਇਲੀ ਇਲਾਕੇ ਦੇ ਬਾਰਾ ਇਲਾਕੇ ’ਚ ਹੈ। ਅੱਤਵਾਦੀਆਂ ਨੇ ਆਧੁਨਿਕ ਹਥਿਆਰਾਂ ਦਾ ਪ੍ਰਯੋਗ ਕੀਤਾ।

Comment here