ਖਬਰਾਂਚਲੰਤ ਮਾਮਲੇਦੁਨੀਆ

ਪਾਕਿ ਪੁਲਸ ਨੇ ਪਾਬੰਦੀਸ਼ੁਦਾ ਅੱਠ ਸ਼ੱਕੀ ਅੱਤਵਾਦੀ ਕੀਤੇ ਕਾਬੂ

ਪੇਸ਼ਾਵਰ-ਪੰਜਾਬ ਪੁਲਸ ਦੇ ਅੱਤਵਾਦ ਰੋਧੀ ਵਿਭਾਗ (ਸੀਟੀਡੀ) ਨੇ ਸ਼ਨੀਵਾਰ ਨੂੰ ਦੱਸਿਆ ਕਿ ਪਾਕਿਸਤਾਨ ਦੇ ਪੰਜਾਬ ਸੂਬੇ ‘ਚ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਇਸਲਾਮਿਕ ਸਟੇਟ ਇਨ ਇਰਾਕ ਐਂਡ ਸੀਰੀਆ (ਆਈ. ਐੱਸ. ਆਈ. ਐੱਸ.) ਅਤੇ ਅਲ-ਕਾਇਦਾ ਸਮੇਤ ਪਾਬੰਦੀਸ਼ੁਦਾ ਸੰਗਠਨਾਂ ਦੇ ਅੱਠ ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸੀਟੀਡੀ ਨੇ ਸ਼ਨੀਵਾਰ ਨੂੰ ਕਿਹਾ ਕਿ ਪੰਜਾਬ ਦੇ ਵੱਖ-ਵੱਖ ਖੇਤਰਾਂ ‘ਚ ਚਲਾਏ ਗਏ ਆਪਰੇਸ਼ਨਾਂ ਦੌਰਾਨ ਇੱਕ “ਵੱਡੀ ਅੱਤਵਾਦੀ ਸਾਜ਼ਿਸ਼” ਨੂੰ ਨਾਕਾਮ ਕਰ ਦਿੱਤਾ ਹੈ। ਸੀਟੀਡੀ ਦੇ ਅਨੁਸਾਰ ਖੁਫੀਆ ਜਾਣਕਾਰੀ ਦੇ ਅਧਾਰ ‘ਤੇ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 74 ਆਪਰੇਸ਼ਨ ਚਲਾਏ ਗਏ ਅਤੇ ਅੱਠ ਕਥਿਤ ਅੱਤਵਾਦੀਆਂ ਨੂੰ ਹਥਿਆਰਾਂ, ਵਿਸਫੋਟਕਾਂ ਅਤੇ ਹੋਰ ਪਾਬੰਦੀਸ਼ੁਦਾ ਸਮੱਗਰੀਆਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ।
ਅੱਤਵਾਦੀ ਆਈਐੱਸਆਈਐੱਸ ਅਤੇ ਅਲ-ਕਾਇਦਾ ਸਮੇਤ ਪਾਬੰਦੀਸ਼ੁਦਾ ਸੰਗਠਨਾਂ ਨਾਲ ਜੁੜੇ ਹੋਏ ਹਨ। ਅੱਤਵਾਦੀਆਂ ਦੀ ਪਛਾਣ ਲਿਆਕਤ ਖਾਨ, ਮੁਹੰਮਦ ਹਸਨ, ਸ਼ਾਨ ਫਰਾਜ, ਗੁਲ ਕਰੀਮ, ਅਯੂਬ ਖਾਨ, ਮੁਹੰਮਦ ਉਮੀਰ, ਅਮੀਰ ਮੁਆਵੀਆ ਅਤੇ ਰਿਜ਼ਵਾਨ ਸਿੱਦੀਕ ਵਜੋਂ ਹੋਈ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਉਹ ਦਾਏਸ਼, ਅਲ-ਕਾਇਦਾ, ਤਹਿਰੀਕ-ਏ-ਤਾਲਿਬਾਨ ਪਾਕਿਸਤਾਨ, ਸਿਪਾਹ-ਏ-ਸਾਹਾਬਾ ਪਾਕਿਸਤਾਨ ਅਤੇ ਲਸ਼ਕਰ-ਏ-ਝਾਂਗਵੀ ਨਾਲ ਸਬੰਧਤ ਹਨ। ਸੀਟੀਡੀ ਨੇ ਦੱਸਿਆ ਕਿ ਸ਼ੱਕੀਆਂ ਨੂੰ ਲਾਹੌਰ, ਰਾਵਲਪਿੰਡੀ, ਮੁਲਤਾਨ ਅਤੇ ਗੁਜਰਾਂਵਾਲਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਸ਼ੱਕੀ ਵਿਅਕਤੀਆਂ ਕੋਲੋਂ ਵਿਸਫੋਟਕ (1200 ਗ੍ਰਾਮ), ਦੋ ਹੱਥਗੋਲੇ, ਇੱਕ ਆਈਈਡੀ ਬੰਬ, ਨੌ ਡੈਟੋਨੇਟਰ, ਪਾਬੰਦੀਸ਼ੁਦਾ ਸਾਹਿਤ ਅਤੇ ਇੱਕ ਆਈਐੱਸਆਈਐੱਸ ਝੰਡਾ ਬਰਾਮਦ ਕੀਤਾ ਗਿਆ ਹੈ।
ਸੀਟੀਡੀ ਨੇ ਕਿਹਾ, “ਗ੍ਰਿਫ਼ਤਾਰ ਕੀਤੇ ਗਏ ਅੱਤਵਾਦੀਆਂ ਦੀ ਪੂਰੇ ਸੂਬੇ ‘ਚ ਮਹੱਤਵਪੂਰਨ ਸਥਾਪਨਾਵਾਂ ਅਤੇ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਸੀ,” ਸੀਟੀਡੀ ਨੇ ਕਿਹਾ, ਪੁਲਸ ਨੇ ਉਨ੍ਹਾਂ ਦੇ ਖ਼ਿਲਾਫ਼ ਸੱਤ ਮਾਮਲੇ ਦਰਜ ਕੀਤੇ ਹਨ ਅਤੇ ਪੁੱਛਗਿੱਛ ਲਈ ਉਨ੍ਹਾਂ ਨੂੰ ਅਣਦੱਸੀਆਂ ਥਾਵਾਂ ‘ਤੇ ਲੈ ਗਏ ਹਨ। ਸੀਟੀਡੀ ਨੇ ਪਿਛਲੇ ਹਫ਼ਤੇ ਆਈਐੱਸਆਈਐੱਸ ਦੇ ਤਿੰਨ ਕਮਾਂਡਰਾਂ ਸਮੇਤ 13 ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਸੀਟੀਡੀ ਅਧਿਕਾਰੀਆਂ ਨੇ ਦੱਸਿਆ ਕਿ ਇਸ ਹਫ਼ਤੇ 700 ਤਲਾਸ਼ੀ ਆਪਰੇਸ਼ਨ ਅਤੇ 135 ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਉਨ੍ਹਾਂ ਦੱਸਿਆ ਕਿ ਆਪਰੇਸ਼ਨ ਦੌਰਾਨ 16,784 ਲੋਕਾਂ ਤੋਂ ਪੁੱਛਗਿੱਛ ਕੀਤੀ ਗਈ। ਸੀਟੀਡੀ ਨੇ ਦੱਸਿਆ ਕਿ ਸ਼ੱਕੀਆਂ ਨੂੰ ਲਾਹੌਰ, ਰਾਵਲਪਿੰਡੀ, ਮੁਲਤਾਨ ਅਤੇ ਗੁਜਰਾਂਵਾਲਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

Comment here