ਇਸਲਾਮਾਬਾਦ–ਪਾਕਿਸਤਾਨ ਸਰਕਾਰ ਆਪਣੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਦੇ ਖੇਤਰ ’ਚ ਨਸ਼ੀਲੀਆਂ ਦਵਾਈਆਂ ਦਾ ਜਾਲ ਵਿਛਾ ਕੇ ਉੱਥੋਂ ਦੇ ਲੋਕਾਂ ਨੂੰ ਨਕਾਰਾ ਕਰਨ ’ਚ ਲੱਗੀ ਹੈ ਤਾਂ ਜੋ ਕੋਈ ਉਸਦੇ ਜਨਵਿਰੋਧੀ ਏਜੰਡਿਆਂ ਵਿਰੁੱਧ ਆਵਾਜ਼ ਨਾ ਚੁੱਕ ਸਕੇ। ਦਰਅਸਲ, ਪਾਕਿਸਤਾਨ ਸਰਕਾਰ ਇਸ ਖੇਤਰ ਦੇ ਵਿਕਾਸ ਦੇ ਕਈ ਵਾਅਦੇ ਕਰਕੇ ਮੁਕਰ ਚੁੱਕੀ ਹੈ। ਲੋਕਾਂ ਨੂੰ ਬਿਨਿਆਦੀ ਢਾਂਚੇ, ਸਿੱਖਿਆ ਅਤੇ ਸਿਹਤ ਸੁਵਿਧਾਵਾਂ ਆਦਿ ਨੂੰ ਵਿਕਸਿਤ ਕਰਨ ਦਾ ਦਾਅਵਾ ਵੀ ਹੁਣ ਖੋਖਲਾ ਹੁੰਦਾ ਜਾ ਰਿਹਾ ਹੈ।
ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਨੇ ਪੀ.ਓ.ਕੇ. ਨੂੰ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੇ ਚੱਕਰਵਿਊ ’ਚ ਧੱਕ ਕੇ ਉਨ੍ਹਾਂ ਨੂੰ ਨਕਾਰਾ ਕਰਨ ਦੀ ਰਣਨੀਤੀ ਲਾਗੂ ਕੀਤੀ ਹੈ ਤਾਂ ਜੋ ਉਹ ਇਸ ਦੇ ਏਜੰਡੇ ਨੂੰ ਫੇਲ੍ਹ ਨਾ ਕਰ ਸਕਣ। ਇਹ ਸਭ ਜਾਣਦੇ ਹਨ ਕਿ ਪਾਕਿਸਤਾਨ ਸਰਕਾਰ ਨੇ ਮਕਬੂਜ਼ਾ ਕਸ਼ਮੀਰ ਖੇਤਰ ਦੇ ਬੁਨਿਆਦੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਹੈ। ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਦਾ ਟੀਚਾ ਅਜੇ ਵੀ ਝੂਠ ਅਤੇ ਧੋਖੇ ਦੇ ਜਾਲ ਰਾਹੀਂ ਦੁਨੀਆ ਤੋਂ ਹਮਦਰਦੀ ਹਾਸਲ ਕਰਨਾ ਹੈ। ਸਥਿਤੀ ਇਹ ਹੈ ਕਿ ਪਾਕਿਸਤਾਨ ਹੁਣ ਭਾਰਤ ਵਿੱਚ ਕਸ਼ਮੀਰੀਆਂ ਨੂੰ “ਆਜ਼ਾਦੀ ਅਤੇ ਸਵੈ-ਨਿਰਣੇ” ਦਾ ਆਦਰਸ਼ ਵੇਚਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਦੋਂ ਕਿ ਉਸਦਾ ਆਪਣਾ ਅਖੌਤੀ ‘ਆਜ਼ਾਦ ਜੰਮੂ-ਕਸ਼ਮੀਰ’ ਦਾ ਏਜੰਡਾ ਹੁਣ ‘ਸਾਨੂੰ ਆਜ਼ਾਦੀ ਚਾਹੀਦੀ ਹੈ, ਪਾਕਿਸਤਾਨੀ ਫੌਜ ਵਾਪਸ ਜਾਓ’ ਦੇ ਨਾਅਰਿਆਂ ਵਿਚਕਾਰ ਗੁਆਚ ਗਿਆ।
ਪਾਕਿ ਪੀ.ਓ.ਕੇ. ’ਚ ਫੈਲਾ ਰਿਹਾ ਨਸ਼ਿਆਂ ਦਾ ਜਾਲ

Comment here