ਅਪਰਾਧਸਿਆਸਤਖਬਰਾਂਦੁਨੀਆ

ਪਾਕਿ ਨੋਟ ‘ਤੇ ਪੰਜ ਲੱਖ ਫਿਰੌਤੀ ਮੰਗਣ ’ਤੇ ਮੱਚੀ ਤਰਥਲੀ

ਅੰਮ੍ਰਿਤਸਰ-ਛੇਹਰਟਾ ਸਥਿਤ ਸ੍ਰੀ ਰਾਮਬਾਲਾ ਜੀ ਧਾਮ ਮੰਦਰ ਦੇ ਦਾਨ ਪਾਤਰ ‘ਚੋਂ ਮੰਦਰ ਪ੍ਰਬੰਧਕਾਂ ਨੂੰ ਪਾਕਿਸਤਾਨ ਦੇ 100 ਰੁਪਏ ਦੇ ਨੋਟ ‘ਤੇ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਪੰਜ ਪੰਜ ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਹੈ। ਪਾਕਿਸਤਾਨੀ ਨੋਟ ‘ਤੇ ਲਿਖ ਕੇ ਪੰਜ ਲੱਖ ਰੁਪਏ ਦੀ ਫਿਰੌਤੀ ਮੰਗਣ ਦੀ ਘਟਨਾ ਸਾਹਮਣੇ ਆਉਣ ਨਾਲ ਲੋਕਾਂ ‘ਚ ਤਰਥੱਲ ਮਚ ਗਈ ਹੈ।
ਸੇਵਾਦਾਰ ਨੂੰ ਪਹਿਲਾਂ ਵੀ ਮਿਲ ਚੁੱਕੀ ਹੈ ਧਮਕੀ
ਮੰਦਰ ਨੂੰ ਉਡਾਉਣ ਤੇ ਮੰਦਰ ਦੇ ਸੇਵਾਦਾਰ ਸ਼੍ਰੀ ਸ਼੍ਰੀ 1008 ਮਹਾਮੰਡਲੇਸ਼ਵਰ ਅਸ਼ਨੀਲ ਜੀ ਮਹਾਰਾਜ ਨੂੰ ਪਹਿਲਾਂ ਵੀ ਅਜਿਹੀਆਂ ਧਮਕੀਆਂ ਮਿਲ ਚੁੱਕੀਆਂ ਹਨ। ਪਰ ਅੱਜ ਤਕ ਪੁਲਿਸ ਨੇ ਧਮਕੀਆਂ ਦੇਣ ਵਾਲੇ ਵਿਅਕਤੀਆਂ ਨੂੰ ਨਾ ਤਾਂ ਗ੍ਰਿਫ਼ਤਾਰ ਕੀਤਾ ਹੈ ਤੇ ਨਾ ਹੀ ਉਨ੍ਹਾਂ ਬਾਰੇ ਪਤਾ ਲਗਾ ਚੁੱਕੀ ਹੈ। ਹੁਣ ਪਾਕਿਸਤਾਨ ਦੀ ਅਜਿਹੀ ਧਮਕੀ ਤੋਂ ਬਾਅਦ ਮੰਦਰ ਦੇ ਸੇਵਾਦਾਰ ਨੇ ਪੁਲਿਸ ਕਮਿਸ਼ਨਰ ਅਰੁਣਪਾਲ ਸਿੰਘ ਤੇ ਥਾਣਾ ਛੇਹਰਟਾ ਦੀ ਪੁਲਿਸ ਨੂੰ ਫ਼ੋਨ ‘ਤੇ ਜਾਣਕਾਰੀ ਦਿੱਤੀ ਹੈ। ਮੰਦਰ ਦੇ ਸੇਵਾਦਾਰਾਂ ਦਾ ਦੋਸ਼ ਹੈ ਕਿ ਪੁਲਿਸ ਇਸ ਪ੍ਰਤੀ ਲਾਪਰਵਾਹ ਹੈ। ਉਨ੍ਹਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਨਸਾਫ ਦੀ ਅਪੀਲ ਕੀਤੀ ਹੈ।
ਘਰੋਂ ਲੈ ਕੇ ਮੰਦਰ ਤਕ ਕੋਈ ਬਚਾਉਣ ਵਾਲਾ ਨਹੀਂ
ਪਿੰਡ ਕਾਲੇ ਵਾਸੀ ਦੀਪਕ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਮੰਦਰ ਦੀ ਸੇਵਾ ਕਰ ਰਿਹਾ ਹੈ। ਵੀਰਵਾਰ ਰਾਤ ਨੂੰ ਮੰਦਰ ਦਾ ਦਾਨ ਪਾਤਰ ਖੋਲਿ੍ਹਆ ਸੀ। ਜਦੋਂ ਸ਼ਰਧਾਲੂਆਂ ਵੱਲੋਂ ਚੜ੍ਹਾਏ ਗਏ ਚੜ੍ਹਾਵੇ (ਪੈਸੇ) ਦੀ ਗਿਣਤੀ ਸ਼ੁਰੂ ਕੀਤੀ ਗਈ ਤਾਂ ਉਸ ਵਿੱਚ ਪਾਕਿਸਤਾਨੀ ਕਰੰਸੀ ਦਾ ਸੌ ਰੁਪਏ ਦਾ ਨੋਟ ਨਜ਼ਰ ਆਇਆ। ਇਸ ‘ਤੇ ਪੰਜਾਬੀ ਭਾਸ਼ਾ ‘ਚ ਲਿਖਿਆ ਗਿਆ ਹੈ ਕਿ ਬਾਬਾ ਅਸ਼ਨੀਲ, ਤੂੰ ਬਹੁਤ ਮਾਇਆ ਜੋੜ ਰੱਖੀ ਹੈ। ਉਸ (ਧਮਕੀ ਦੇਣ ਵਾਲੇ) ਨੂੰ ਮਾਇਆ ਦੀ ਕਾਫੀ ਲੋੜ ਹੈ। ਤੇਰੇ ਘਰ ਤੋਂ ਲੈ ਕੇ ਮੰਦਰ ਤਕ ਦੇ ਰਸਤੇ ‘ਚ ਤੈਨੂੰ ਬਚਾਉਣ ਵਾਲਾ ਕੋਈ ਨਹੀਂ ਹੈ। ਤੈਨੂੰ ਜਲਦ ਪਤਾ ਲੱਗ ਜਾਵੇਗਾ। ਤੂੰ ਪੰਜ ਲੱਖ ਰੁਪਏ ਤਿਆਰ ਰੱਖ। ਅਜਿਹੀ ਧਮਕੀ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ। ਇਸ ਤੋਂ ਪਹਿਲਾਂ 29 ਜੁਲਾਈ ਨੂੰ ਮੰਦਰ ਕੰਪਲੈਕਸ ਤੋਂ ਪੱਤਰ ਮਿਲਿਆ ਸੀ। ਉਸ ਵਿਚ ਦੱਸਿਆ ਗਿਆ ਸੀ ਕਿ ਮੰਦਰ ਵੱਲੋਂ ਅਣਪਛਾਤੇ ਧਮਕੀ ਦੇਣ ਵਾਲਿਆਂ ਖਿਲਾਫ ਦਿੱਤੀਆਂ ਸ਼ਿਕਾਇਤਾਂ ਵਾਪਸ ਲੈਣ ਲਈ ਕਿਹਾ ਗਿਆ ਸੀ।

Comment here