ਖਬਰਾਂਚਲੰਤ ਮਾਮਲੇਦੁਨੀਆ

ਪਾਕਿ ਨੇ 75 ਅਫਗਾਨ ਕੈਦੀਆਂ ਦੀ ਕੀਤੀ ਵਤਨ ਵਾਪਸੀ

ਕਾਬੁਲ-ਸਰਕਾਰੀ ਸਮਾਚਾਰ ਏਜੰਸੀ ਬਖ਼ਤਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕਿਸਤਾਨ ਦੀ ਜੇਲ੍ਹ ਤੋਂ ਮੰਗਲਵਾਰ ਨੂੰ ਕੁੱਲ 75 ਅਫਗਾਨ ਕੈਦੀਆਂ ਨੂੰ ਰਿਹਾਅ ਕੀਤਾ ਗਿਆ ਅਤੇ ਉਹ ਤੋਰਖਮ ਸਰਹੱਦ ਰਾਹੀਂ ਆਪਣੀ ਮਾਤ ਭੂਮੀ ਅਫਗਾਨਿਸਤਾਨ ਪਰਤ ਗਏ ਹਨ। ਏਜੰਸੀ ਮੁਤਾਬਕ ਪਾਕਿਸਤਾਨ ਹੁਣ ਤੱਕ ਆਪਣੀਆਂ ਜੇਲ੍ਹਾਂ ਵਿੱਚ ਬੰਦ ਕਰੀਬ 2,516 ਅਫਗਾਨ ਕੈਦੀਆਂ ਨੂੰ ਤੋਰਖਮ ਸਰਹੱਦ ਰਾਹੀਂ ਅਫਗਾਨ ਅਧਿਕਾਰੀਆਂ ਨੂੰ ਸੌਂਪ ਚੁੱਕਾ ਹੈ। ਕੁਝ ਹਫ਼ਤੇ ਪਹਿਲਾਂ ਮੰਤਰਾਲਾ ਨੇ ਇਹ ਵੀ ਕਿਹਾ ਸੀ ਕਿ 52 ਅਫਗਾਨ ਕੈਦੀ ਪਾਕਿਸਤਾਨੀ ਜੇਲ੍ਹਾਂ ਤੋਂ ਰਿਹਾਅ ਹੋ ਕੇ ਘਰ ਪਰਤ ਗਏ ਹਨ।

Comment here