ਅਪਰਾਧਸਿਆਸਤਖਬਰਾਂਦੁਨੀਆ

ਪਾਕਿ ਨੇ 20 ਭਾਰਤੀ ਮਛੇਰਿਆਂ ਨੂੰ ਛੱਡਿਆ

ਇਸਲਾਮਾਬਾਦ-ਭਾਰਤ-ਪਾਕਿਸਤਾਨ ਸਰਕਾਰਾਂ ਜੇਲ੍ਹਾਂ ਵਿਚ ਬੰਦ ਕੈਦੀ ਆਪਣੀ ਮਰਜ਼ੀ ਨਾਲ ਰਿਹਾਅ ਕਰਦੀਆਂ ਰਹਿੰਦੀਆਂ ਹਨ। ਹੁਣ ਪਾਕਿਸਤਾਨ ਸਰਕਾਰ ਦੇ ਆਦੇਸ਼ ’ਤੇ 20 ਭਾਰਤੀ ਮਛੇਰਿਆਂ ਨੂੰ ਮਲੇਰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਰਿਹਾਅ ਕੀਤੇ ਇਹ ਸਾਰੇ ਮਛੇਰੇ ਲਗਭਗ ਚਾਰ ਸਾਲ ਪਹਿਲਾ 2018 ਵਿਚ ਪਾਕਿਸਤਾਨ ਸੈਨਾ ਵੱਲੋਂ ਸਮੁੰਦਰ ਤੋਂ ਗ੍ਰਿਫ਼ਤਾਰ ਕੀਤੇ ਗਏ ਸਨ, ਜੋ ਗਲਤੀ ਨਾਲ ਪਾਕਿਸਤਾਨ ਦੇ ਸਮੁੰਦਰੀ ਪਾਣੀ ਇਲਾਕੇ ਵਿਚ ਚੱਲੇ ਗਏ ਸੀ। ਰਿਹਾਅ ਹੋਏ ਭਾਰਤੀ ਮਛੇਰਿਆਂ ਦੇ ਅਨੁਸਾਰ ਚਾਰ ਸਾਲ ਤੋਂ ਉਨ੍ਹਾਂ ਦਾ ਆਪਣੇ ਪਰਿਵਾਰ ਨਾਲ ਕਿਸੇ ਤਰਾਂ ਦਾ ਕੋਈ ਸੰਪਰਕ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਪਰਿਵਾਰ ਤੋਂ ਇਕਦਮ ਅਲੱਗ ਹੋ ਚੁੱਕੇ ਹਾਂ।

Comment here