ਸਿਆਸਤਖਬਰਾਂਚਲੰਤ ਮਾਮਲੇ

ਪਾਕਿ ਨੇ ਯਾਸੀਨ ਮਲਿਕ ਦੀ ਪਤਨੀ ਨੂੰ ਦਿੱਤਾ ਮੰਤਰੀ ਦਾ ਦਰਜਾ

ਇਸਲਾਮਾਬਾਦ-ਪਾਕਿਸਤਾਨ ਦੀ ਸਰਕਾਰ ਦੇ ਨਵੇਂ ਕਾਰਜਕਾਰੀ ਪ੍ਰਧਾਨ ਮੰਤਰੀ ਦੀ ਨਿਯੁਕਤੀ ਹੋ ਚੁੱਕੀ ਹੈ। ਪਾਕਿਸਤਾਨ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਅਨਵਰ-ਉਲ-ਹੱਕ ਕਾਕੜ ਨੇ ਕਸ਼ਮੀਰ ਵਾਦੀ ਦੇ ਵੱਖਵਾਦੀ ਨੇਤਾ ਅਤੇ ਕਈ ਲੋਕਾਂ ਦੇ ਕਤਲ ਦੇ ਦੋਸ਼ੀ ਯਾਸੀਨ ਮਲਿਕ ਦੀ ਪਤਨੀ ਮਸ਼ਲ ਮਲਿਕ ਹੁਸੈਨ ਨੂੰ ਰਾਜ ਮੰਤਰੀ ਦਾ ਦਰਜਾ ਦਿੱਤਾ ਹੈ। ਕਾਕੜ ਨੇ 18 ਮੈਂਬਰੀ ਮੰਤਰੀ ਮੰਡਲ ਵਿਚ ਮਸ਼ਲ ਮਲਿਕ ਨੂੰ ਮਨੁੱਖੀ ਅਧਿਕਾਰਾਂ ਦੇ ਮਾਮਲਿਆਂ ਬਾਰੇ ਪ੍ਰਧਾਨ ਮੰਤਰੀ ਦੀ ਸਲਾਹਕਾਰ ਨਿਯੁਕਤ ਕੀਤਾ ਹੈ। ਮਸ਼ਲ ਮਲਿਕ ਨੇ 22 ਫਰਵਰੀ, 2009 ਨੂੰ ਰਾਵਲਪਿੰਡੀ ਵਿਚ ਯਾਸੀਨ ਮਲਿਕ ਨਾਲ ਵਿਆਹ ਕੀਤਾ ਸੀ। ਮਸ਼ਲ ਲੰਡਨ ਸਕੂਲ ਆਫ ਇਕਨਾਮਿਕਸ ਤੋਂ ਗ੍ਰੈਜੂਏਟ ਹੈ। ਮਸ਼ਲ ਆਪਣੀ 12 ਸਾਲਾ ਧੀ ਰਜ਼ੀਆ ਸੁਲਤਾਨਾ ਨਾਲ ਇਸਲਾਮਾਬਾਦ ਵਿਚ ਰਹਿੰਦੀ ਹੈ। ਪਿਛਲੇ ਸਾਲ ਮਈ ਵਿਚ ਦਿੱਲੀ ਦੀ ਇਕ ਅਦਾਲਤ ਨੇ ਯਾਸੀਨ ਮਲਿਕ ਨੂੰ ਟੈਰਰ ਫੰਡਿੰਗ ਮਾਮਲੇ ’ਚ ਦੋਸ਼ੀ ਠਹਿਰਾਉਂਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਯਾਸੀਨ ਮਲਿਕ ਨੂੰ ਐੱਨ. ਆਈ. ਏ. ਵਲੋਂ ਦਰਜ ਅੱਤਵਾਦੀ ਫੰਡਿੰਗ ਮਾਮਲੇ ਵਿਚ 2019 ਦੀ ਸ਼ੁਰੂਆਤ ’ਚ ਗ੍ਰਿਫਤਾਰ ਕੀਤਾ ਗਿਆ ਸੀ।

Comment here