ਇਸਲਾਮਾਬਾਦ-ਭਾਰਤੀ ਸਫ਼ੀਰ ਨੂੰ ਤਲਬ ਕਰਕੇ ਪਾਕਿਸਤਾਨ ਨੇ ਪਿਛਲੇ ਦਿਨੀ ਭਾਰਤ ਦੇ ਹਰਿਦੁਆਰ ਵਿੱਚ ਕੁਝ ਧਾਰਮਿਕ ਆਗੂਆਂ ਵੱਲੋਂ ਘੱਟ ਗਿਣਤੀਆਂ ਖਿਲਾਫ਼ ਕੀਤੀਆਂ ਭੜਕਾਊ ਟਿੱਪਣੀਆਂ ’ਤੇ ਰੋਸ ਜਤਾਇਆ ਹੈ। ਪਾਕਿਸਤਾਨੀ ਵਿਦੇਸ਼ ਦਫ਼ਤਰ ਨੇ ਇਕ ਬਿਆਨ ਵਿੱਚ ਕਿਹਾ ਕਿ ਭੜਕਾਊ ਤਕਰੀਰਾਂ ਲਈ ਨਾ ਤਾਂ ਸਮਾਗਮ ਦੇ ਪ੍ਰਬੰਧਕਾਂ ਨੇ ਕੋਈ ਅਫਸੋਸ ਜਤਾਇਆ ਹੈ ਤੇ ਨਾ ਹੀ ਭਾਰਤ ਸਰਕਾਰ ਨੇ ਅਜੇ ਤੱਕ ਉਨ੍ਹਾਂ ਖਿਲਾਫ਼ ਕੋਈ ਕਾਰਵਾਈ ਕੀਤੀ ਹੈ। ਵਿਦੇਸ਼ ਦਫ਼ਤਰ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਤੋਂ ਸਾਫ਼ ਹੈ ਕਿ ਮੁਸਲਮਾਨਾਂ ਖਿਲਾਫ਼ ‘ਇਸਲਾਮੋਫੋਬੀਆ’ ਦੇ ਨਾਂ ’ਤੇ ਤਨਜ਼ ਕੱਸਣ ਦਾ ਰੁਝਾਨ ਵਧਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਘੱਟ-ਗਿਣਤੀਆਂ ਖ਼ਿਲਾਫ਼ ਅਜਿਹੀਆਂ ਹਰਕਤਾਂ?’ਤੇ ਰੋਕ ਲਾਉਣੀ ਚਾਹੀਦੀ ਹੈ।
ਪਾਕਿ ਨੇ ਭੜਕਾਊ ਟਿੱਪਣੀਆਂ ਕਾਰਨ ਭਾਰਤੀ ਸਫ਼ੀਰ ਕੀਤਾ ਤਲਬ

Comment here