ਸਿਆਸਤਖਬਰਾਂਦੁਨੀਆ

ਪਾਕਿ ਨੇ ਬੈਲਿਸਟਿਕ ਮਿਜ਼ਾਈਲ ਦਾ ਕੀਤਾ ਪ੍ਰੀਖਣ

ਇਸਲਾਮਾਬਾਦ-ਬੀਤੇ ਦਿਨੀਂ ਪਾਕਿਸਤਾਨ ਨੇ ਬੈਲਿਸਟਿਕ ਮਿਜ਼ਾਈਲ ਸ਼ਾਹੀਨ-1ਏ ਦਾ ਸਫ਼ਲ ਪ੍ਰੀਖਣ ਕੀਤਾ। ਥਲ ਸੈਨਾ ਨੇ ਇਕ ਬਿਆਨ ’ਚ ਕਿਹਾ ਕਿ ਪ੍ਰੀਖਣ ਦਾ ਮਕਸੱਦ ਹਥਿਆਰ ਪ੍ਰਣਾਲੀ ਦੇ ਕੁਝ ਡਿਜ਼ਾਈਨ ਅਤੇ ਤਕਨੀਕੀ ਮਾਪਦੰਡਾਂ ਦੀ ਮੁੜ ਪੁਸ਼ਟੀ ਕਰਨਾ ਸੀ। ਹਾਲਾਂਕਿ, ਸੈਨਾ ਨੇ ਮਿਜ਼ਾਈਲ ਦੀ ਤਕਨੀਕ ਸਾਂਝੀ ਨਹੀਂ ਕੀਤੀ। ਪ੍ਰੀਖਣ ਦੇ ਮੌਕੇ ’ਤੇ ਸੈਨਾ ਦੇ ਸੀਨੀਅਰ ਅਧਿਕਾਰੀ, ਵਿਗਿਆਨਕ ਅਤੇ ਇੰਜੀਨੀਅਰ ਮੌਜੂਦ ਸਨ। ਰਾਸ਼ਟਰਪਤੀ ਆਰਿਫ਼ ਅਲਵੀ, ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਫੌਜੀ ਲੀਡਰਸ਼ਿਪ ਨੇ ਇਸ ਉਪਲੱਬਧੀ ’ਤੇ ਵਿਗਿਆਨਿਕਾਂ ਅਤੇ ਇੰਜੀਨੀਅਰਾਂ ਨੂੰ ਵਧਾਈ ਦਿੱਤੀ। ਇਸ ਤੋਂ ਪਹਿਲਾਂ ਮਾਰਚ ’ਚ, ਫੌਜ ਨੇ ਪ੍ਰਮਾਣੂ ਹਥਿਆਰ ਲਿਜਾਣ ’ਚ ਸਮਰੱਥ ਸ਼ਾਹੀਨ 1-ਏ ਬੈਲਿਸਟਿਕ ਮਿਜ਼ਾਈਲ ਦਾ ਸਫਲ ਪ੍ਰੀਖਣ ਕੀਤਾ ਸੀ। ਉਨ੍ਹਾਂ ਦੀ ਮਾਰੂ ਸਮਰਥਾ 900 ਕਿਲੋਮੀਟਰ ਤੱਕ ਸੀ।

Comment here