ਸਿਆਸਤਖਬਰਾਂਚਲੰਤ ਮਾਮਲੇ

ਪਾਕਿ ਨੇ ਪੀਆਈ ਦੇ 11 ਜਹਾਜ਼ ਸੰਚਾਲਨ ਤੋਂ ਕੀਤੇ ਬਾਹਰ

ਇਸਲਾਮਾਬਾਦ-ਪਾਕਿਸਤਾਨ ਦੀ ਸਰਕਾਰੀ ਏਅਰਲਾਈਨ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਨੇ ਪੁਰਜਿਆਂ ਨੂੰ ਬਦਲਣ ਲਈ ਪੈਸੇ ਦੀ ਘਾਟ ਕਾਰਨ ਤਿੰਨ ਬੋਇੰਗ 777 ਸਮੇਤ ਆਪਣੇ 11 ਜਹਾਜ਼ਾਂ ਨੂੰ ਸੰਚਾਲਨ ਤੋਂ ਬਾਹਰ ਕਰ ਦਿੱਤਾ ਹੈ। ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀਆਈਏ) ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਚੋਟੀ ਦੇ ਪ੍ਰਬੰਧਨ ਨੇ ਪਿਛਲੇ ਤਿੰਨ ਸਾਲਾਂ ‘ਚ 11 ਜਹਾਜ਼ਾਂ ਨੂੰ ਸੰਚਾਲਨ ਤੋਂ ਬਾਹਰ ਕਰ ਦਿੱਤਾ ਹੈ ਕਿਉਂਕਿ ਏਅਰਲਾਈਨ ਵਿੱਤੀ ਸੰਕਟ ‘ਚ ਹੈ ਅਤੇ ਡਾਲਰ ਅਤੇ ਪੈਟਰੋਲੀਅਮ ਪਦਾਰਥਾਂ ਦੀਆਂ ਵਧਦੀਆਂ ਕੀਮਤਾਂ ਕਾਰਨ ਉਸ ਨੂੰ ਕੋਈ ਮਦਦ ਨਹੀਂ ਮਿਲ ਸਕੀ ਹੈ।
ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਦੱਸਿਆ ਕਿ ਪੀਆਈਏ ਦੁਆਰਾ ਅੰਤਰਰਾਸ਼ਟਰੀ ਅਤੇ ਘਰੇਲੂ ਰੂਟਾਂ ‘ਤੇ ਪੀਆਈਏ ਵਲੋਂ ਸੰਚਾਲਿਤ 31 ਜਹਾਜ਼ਾਂ ‘ਚੋਂ 11 ਨੂੰ ਸੰਚਾਲਿਤ ਤੋਂ ਬਾਹਰ ਕਰਕੇ ਕਰਾਚੀ ਅਤੇ ਇਸਲਾਮਾਬਾਦ ਹਵਾਈ ਅੱਡਿਆਂ ‘ਤੇ ਖੜ੍ਹਾ ਕਰ ਦਿੱਤਾ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਏਅਰਲਾਈਨ ਇਸ ਸਮੇਂ ਉਪਲੱਬਧ 20 ਜਹਾਜ਼ਾਂ ਨਾਲ ਆਪਣਾ ਸੰਚਾਲਨ ਜਾਰੀ ਰੱਖ ਰਹੀ ਹੈ ਪਰ ਇਸ ਦਾ ਉਡਾਣ ਪ੍ਰੋਗਰਾਮ ਪ੍ਰਭਾਵਿਤ ਹੋਇਆ ਹੈ, ਖ਼ਾਸ ਕਰਕੇ ਘਰੇਲੂ ਤੌਰ ‘ਤੇ। ਉਨ੍ਹਾਂ ਨੇ ਕਿਹਾ ਕਿ “ਵਿੱਤੀ ਸੰਕਟ ਦੇ ਕਾਰਨ ਏਅਰਲਾਈਨਾਂ ਪਿਛਲੇ ਸਾਲ ਤੋਂ ਪੁਰਜੇ ਖਰੀਦਣ ਦੀ ਸਥਿਤੀ ‘ਚ ਨਹੀਂ ਹਨ, ਜਿਸ ਕਾਰਨ ਇਨ੍ਹਾਂ ਜਹਾਜ਼ਾਂ ਨੂੰ ਹੌਲੀ-ਹੌਲੀ ਸੰਚਾਲਨ ਤੋਂ ਬਾਹਰ ਕਰ ਦਿੱਤਾ ਗਿਆ ਹੈ। ਸ਼ਹਿਬਾਜ਼ ਸ਼ਰੀਫ ਦੀ ਅਗਵਾਈ ਵਾਲੀ ਪਿਛਲੀ ਸਰਕਾਰ ਨੇ ਪੀਆਈਏ ‘ਚ ਇੱਕ ਨਵਾਂ ਐੱਮਡੀ ਨਿਯੁਕਤ ਕੀਤਾ ਸੀ ਅਤੇ ਸਰਕਾਰੀ ਏਅਰਲਾਈਨ ਦੇ ਨਿੱਜੀਕਰਨ ਦੀ ਆਪਣੀ ਯੋਜਨਾ ਪੇਸ਼ ਕੀਤੀ ਸੀ।

Comment here