ਇਸਲਾਮਾਬਾਦ-ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਨੇ ਵੱਡੇ ਉਦਯੋਗਾਂ ‘ਤੇ 10 ਫ਼ੀਸਦੀ ‘ਸੁਪਰ ਟੈਕਸ’ ਲਗਾਉਣ ਦਾ ਐਲਾਨ ਕਰ ਦਿੱਤਾ ਹੈ।ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਸ਼ੁੱਕਰਵਾਰ ਨੂੰ ਸੀਮੈਂਟ, ਇਸਪਾਤ ਅਤੇ ਵਾਹਨ ਵਰਗੇ ਉਦਯੋਗਾਂ ‘ਤੇ 10 ਫ਼ੀਸਦੀ ਦੀ ਦਰ ਨਾਲ ਟੈਕਸ ਲਗਾਉਣ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਕਦਮ ਨਾਲ ਦੇਸ਼ ਨੂੰ ਲਗਾਤਾਰ ਵੱਧ ਰਹੀ ਮੁਦਰਾ ਸਫ਼ੀਤੀ ਅਤੇ ਨਕਦੀ ਸੰਕਟ ਦਾ ਸਾਹਮਣਾ ਕਰਨ ਵਿੱਚ ਮਦਦ ਕਰਨ ਮਿਲੇਗੀ। ਸ਼ਰੀਫ਼ ਨੇ ਵਿੱਤ ਸਾਲ 2022-23 ਦੇ ਬਜਟ ‘ਤੇ ਆਪਣੀ ਆਰਥਿਕ ਟੀਮ ਨਾਲ ਬੈਠਕ ਤੋਂ ਬਾਅਦ ਇਹ ਟੈਕਸ ਲਗਾਉਣ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਸੁਪਰ ਟੈਕਸ ਵਿਵਸਥਾ ਲਾਗੂ ਹੋਣ ਨਾਲ ਦੇਸ਼ ਦੇ ਉੱਚ ਆਮਦਨ ਵਾਲੇ ਵਿਅਕਤੀ ਵੀ ਗ਼ਰੀਬੀ ਹਟਾਓ ਟੈਕਸ ਦੇ ਦਾਇਰੇ ਵਿਚ ਆ ਰਹੇ ਹਨ।
ਸ਼ਹਿਬਾਜ਼ ਨੇ ਕਿਹਾ 15 ਕਰੋੜ ਰੁਪਏ ਤੋਂ ਵੱਧ ਦੀ ਸਲਾਨਾ ਆਮਦਨ ਵਾਲੇ ਵਿਅਕਤੀਆਂ ‘ਤੇ ਇਕ ਫ਼ੀਸਦੀ ਟੈਕਸ ਲੱਗੇਗਾ। ਉਥੇ ਹੀ 20 ਕਰੋੜ ਦੀ ਆਮਦਨ ‘ਤੇ ਦੋ ਫ਼ੀਸਦੀ, 25 ਕਰੋੜ ਰੁਪਏ ਦੀ ਆਮਦਨ ‘ਤੇ 3 ਫ਼ੀਸਦੀ ਅਤੇ 30 ਕਰੋੜ ਰੁਪਏ ਦੀ ਆਮਦਨ ‘ਤੇ 4 ਫ਼ੀਸਦੀ ਦਾ ਟੈਕਸ ਲਗਾਇਆ ਜਾਵੇਗਾ। ਪ੍ਰਧਾਨ ਮੰਤਰੀ ਨੇ ਦੇਸ਼ ਦਾ ਨਾਮ ਜਾਰੀ ਇਕ ਵੀਡੀਓ ਸੰਦੇਸ਼ ਵਿਚ ਕਿਹਾ ਕਿ ਸਾਡਾ ਮੁੱਖ ਪਹਿਲਾ ਉਦੇਸ਼ ਜਨਤਾ ਨੂੰ ਰਾਹਤ ਦੇਣ ਦੇ ਨਾਲ ਲੋਕਾਂ ‘ਤੇ ਮਹਿੰਗਾਈ ਦਾ ਬੋਝ ਘੱਟ ਕਰਨਾ ਅਤੇ ਉਨ੍ਹਾਂ ਨੂੰ ਸੁਵਿਧਾ ਦੇਣਾ ਹੈ।
ਉਨ੍ਹਾਂ ਕਿਹਾ ਕਿ ਸਾਡਾ ਦੂਜਾ ਮਕਸਦ ਦੇਸ਼ ਨੂੰ ‘ਦਿਵਾਲੀਆ ਹੋਣ ਤੋਂ ਬਚਾਉਣਾ ਹੈ। ਦੇਸ਼ ਇਮਰਾਨ ਖ਼ਾਨ ਦੀ ਅਗਵਾਈ ਵਾਲੀ ਪਿਛਲੀ ਸਰਕਾਰ ਦੀ ‘ਅਸਮਰੱਥਾ ਅਤੇ ਭ੍ਰਿਸ਼ਟਾਚਾਰ’ ਕਾਰਨ ਤਬਾਹ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸੀਮੈਂਟ, ਇਸਪਾਤ,ਚੀਨੀ, ਤੇਲ, ਐੱਲ.ਐੱਨ.ਜੀ. ਟਰਮੀਨਲ, ਕੱਪੜਾ, ਬੈਂਕਿੰਗ, ਵਹਾਨ, ਸਿਗਰੇਟ, ਰਸਾਇਣ ਵਰਗੇ ਵੱਡੇ ਉਦਯੋਗਾਂ ‘ਤੇ ਸੁਪਰ ਟੈਕਸ ਲਗਾਇਆ ਜਾਵੇਗਾ।

Comment here