ਸਿਆਸਤਖਬਰਾਂਦੁਨੀਆ

ਪਾਕਿ ਨੇਵੀ ਨੂੰ ਮਜ਼ਬੂਤ ਕਰੇਗਾ ਚੀਨੀ ਜੰਗੀ ਬੇੜਾ

ਚੀਨ ਨੇ ਪਾਕਿਸਤਾਨ ਨੂੰ ਦਿੱਤਾ ਸਭ ਤੋਂ ਵੱਡਾ ਅਤੇ ਉੱਨਤ ਜੰਗੀ ਬੇੜਾ
ਬੀਜਿੰਗ-ਚਾਈਨਾ ਸਟੇਟ ਸ਼ਿਪਬਿਲਡਿੰਗ ਕਾਰਪੋਰੇਸ਼ਨ ਲਿਮਟਿਡ ਵੱਲੋਂ ਬਣੇ ਜੰਗੀ ਬੇੜੇ ਨੂੰ ਸ਼ੰਘਾਈ ’ਚ ਜਹਾਜ ਦੇ ਲਾਂਚਿੰਗ ਸਮਾਰੋਹ ’ਚ ਪਾਕਿਸਤਾਨ ਨੇਵੀ ਨੂੰ ਦਿੱਤਾ ਗਿਆ। ਟਾਈਪ 054ਏ/ਪੀ ਜੰਗੀ ਬੇੜੇ ਨੂੰ ‘ਪੀ. ਐੱਨ. ਐੱਸ. ਤੁਗਰਿਲ’ ਨਾਂ ਦਿੱਤਾ ਗਿਆ ਹੈ। ਚੀਨ ਦਾ ਕਹਿਣਾ ਹੈ ਕਿ ਅਰਬ ਸਾਗਰ ਅਤੇ ਹਿੰਦ ਮਹਾਸਾਗਰ ਖੇਤਰ ਦੇ ਸਮੁੱਚੇ ਸੁਰੱਖਿਆ ਹਾਲਾਤ ਦੇ ਸੰਦਰਭ ’ਚ ਤੁਗਰਿਲ ਸ਼੍ਰੇਣੀ ਦੇ ਜੰਗੀ ਬੇੜੇ ਸਮੁੰਦਰੀ ਰੱਖਿਆ ਯਕੀਨੀ ਬਨਾਉਣ, ਸ਼ਾਂਤੀ, ਸਥਿਰਤਾ ਅਤੇ ਸ਼ਕਤੀ ਸੰਤੁਲਨ ਬਣਾਈ ਰੱਖਣ, ਸਮੁੰਦਰੀ ਚੁਣੌਤੀਆਂ ਦਾ ਜਵਾਬ ਦੇਣ ਲਈ ਪਾਕਿਸਤਾਨੀ ਨੇਵੀ ਦੀਆਂ ਸਮਰੱਥਾਵਾਂ ਨੂੰ ਮਜ਼ਬੂਤ ਕਰੇਗਾ।
ਕੀ ਕਰ ਸਕਦਾ ਹੈ ਪੀ. ਐੱਨ. ਐੱਸ. ਤੁਗਰਿਲ
– ਪੀ. ਐੱਨ. ਐੱਸ. ਤੁਗਰਿਲ ਤਕਨੀਕੀ ਰੂਪ ’ਚ ਕਾਫ਼ੀ ਉੱਨਤ
– ਸਤ੍ਹਾ ਤੋਂ ਸਤ੍ਹਾ, ਸਤ੍ਹਾ ਤੋਂ ਹਵਾ ਅਤੇ ਪਾਣੀ ਦੇ ਹੇਠਾਂ ਦੀ ਮਾਰਕ ਸਮਰੱਥਾ
– ਵਿਆਪਕ ਨਿਗਰਾਨੀ ਅਤੇ ਪ੍ਰਤੀਰੱਖਿਆ ਸਮਰੱਥਾ
– ਅਤਿ-ਆਧੁਨਿਕ ਯੁੱਧ ਪ੍ਰਬੰਧਨ ਅਤੇ ਇਲੈਕਟ੍ਰਾਨਿਕ ਯੁੱਧ ਪ੍ਰਣਾਲੀ ਨਾਲ ਲੈਸ
– ਚੁਣੌਤੀ ਭਰਪੂਰ ਸਥਿਤੀ ’ਚ ਇਕੱਠੇ ਕਈ ਜੰਗੀ ਆਪ੍ਰੇਸ਼ਨਾਂ ’ਚ ਸਮਰੱਥ
ਲੜਾਕੂ ਜਹਾਜ਼ ਬਣਾਉਣ ਲਈ ਪਾਕਿਸਤਾਨ ਨਾਲ ਹਿੱਸੇਦਾਰੀ
– ਚੀਨ ਪਾਕਿਸਤਾਨੀ ਫੌਜ ਲਈ ਸਭ ਤੋਂ ਵੱਡਾ ਹਥਿਆਰ ਸਪਲਾਇਰ
– 054ਏ/ਪੀ ਸ਼੍ਰੇਣੀ ਦੇ 4 ਜੰਗੀ ਬੇੜੇ ਬਣਾ ਕੇ ਦੇਵੇਗਾ। ਤੁਗਰਿਲ ਪਹਿਲਾ ਜੰਗੀ ਬੇੜਾ
– ਜੇ. ਐੱਫ.-17 ਥੰਡਰ ਲੜਾਕੂ ਜਹਾਜ਼ ਬਨਾਉਣ ਲਈ ਵੀ ਹਿੱਸੇਦਾਰੀ
ਹਿੰਦ ਮਹਾਸਾਗਰ ਅਤੇ ਅਰਬ ਸਾਗਰ ਖੇਤਰ ’ਚ ਪੈਰ ਜਮਾਉਣਾ ਚਾਹੁੰਦਾ ਹੈ ਚੀਨ
– ਚੀਨ ਨੇ ਹਿੰਦ ਮਹਾਸਾਗਰ ’ਚ ਆਪਣੀ ਸਮੁੰਦਰੀ ਫੌਜ ਦੀ ਹਾਜ਼ਰੀ ਵਧਾਈ
– ਹਿੰਦ ਮਹਾਸਾਗਰ ਖੇਤਰ ਦੇ ਜਿਬੂਤੀ ’ਚ ਪਹਿਲਾ ਮਿਲਟਰੀ ਬੇਸ ਬਣਾਇਆ
– ਅਰਬ ਸਾਗਰ ’ਚ ਪਾਕਿਸਤਾਨ ਦੇ ਗਵਾਦਰ ਬੰਦਰਗਾਹ ’ਤੇ ਕੰਟਰੋਲ
– ਸ਼੍ਰੀਲੰਕਾ ਦੀ ਹੰਬਨਟੋਟਾ ਬੰਦਰਗਾਹ 99 ਸਾਲ ਦੇ ਪਟੇ ’ਤੇ ਲਈ

Comment here