ਸਿਆਸਤਖਬਰਾਂਚਲੰਤ ਮਾਮਲੇ

ਪਾਕਿ ਨੇਤਾ ਫਜ਼ਲ-ਉਰ-ਰਹਿਮਾਨ ਨੇ ਭਾਰਤ ਦੌਰਾ ਕੀਤਾ ਰੱਦ

ਇਸਲਾਮਾਬਾਦ-ਪਾਕਿਸਤਾਨ ਸਰਕਾਰ ਦੇ ਨੇਤਾ ਫਜ਼ਲ-ਉਰ-ਰਹਿਮਾਨ ਨੇ ਉੱਤਰ ਪ੍ਰਦੇਸ਼ ਵਿਚ ਇਕ ਧਾਰਮਿਕ ਸਮਾਗਮ ਵਿਚ ਸ਼ਾਮਲ ਹੋਣ ਲਈ ਭਾਰਤ ਆਉਣਾ ਸੀ। ਫਜ਼ਲ-ਉਰ-ਰਹਿਮਾਨ , ਜੋ ਜਮੀਅਤ ਉਲੇਮਾ-ਏ-ਇਸਲਾਮ ਦੇ ਮੁਖੀ ਵੀ ਹਨ, ਨੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜਰਾਦਾਰੀ ਦੀ ਭਾਰਤੀ ਪ੍ਰਧਾਨ ਮੰਤਰੀ ਖਿਲਾਫ਼ ਕੀਤੀ ਟਿੱਪਣੀ ਤੋਂ ਬਾਅਦ ਪੈਦਾ ਹੋਏ ਤਣਾਅ ਦੇ ਮੱਦੇਨਜ਼ਰ ਆਪਣੀ ਇਸ ਹਫ਼ਤੇ ਭਾਰਤ ਵਿਚ ਆਉਣ ਦੀ ਯਾਤਰਾ ਨੂੰ ਰੱਦ ਕਰ ਦਿੱਤਾ ਹੈ। ਵਰਣਨਯੋਗ ਹੈ ਕਿ ਬਿਲਾਵਲ ਭੁੱਟੋ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਸਾਈ ਕਿਹਾ ਸੀ।
ਸੂਤਰਾਂ ਮੁਤਾਬਕ ਬੇਸ਼ੱਕ ਇਸ ਯਾਤਰਾ ਨੂੰ ਰੱਦ ਕਰਨ ਸਬੰਧੀ ਫਜਲੂਰ ਰਹਿਮਾਨ ਦੀ ਸਰਕਾਰੀ ਪੱਧਰੀ ’ਤੇ ਕਿਸੇ ਤਰ੍ਹਾਂ ਦੀ ਘੋਸ਼ਣਾ ਨਹੀਂ ਹੋਈ ਹੈ ਪਰ ਇਸ ਹਫ਼ਤੇ ਉਕਤ ਨੇਤਾ ਭਾਰਤ ਦੀ ਚਾਰ ਦਿਨ ਦੀ ਯਾਤਰਾ ’ਤੇ ਭਾਰਤ ਆਉਣ ਵਾਲੇ ਸਨ।

Comment here