ਇਸਲਾਮਾਬਾਦ-ਪਾਕਿਸਤਾਨ ‘ਚ ਹੜ੍ਹਾਂ ਨਾਲ 1,600 ਤੋਂ ਜ਼ਿਆਦਾ ਲੋਕਾਂ ਦੀ ਜਾਨ ਗਈ ਹੈ ਅਤੇ ਹਜ਼ਾਰਾਂ ਦੀ ਗਿਣਤੀ ‘ਚ ਲੋਕ ਜ਼ਖਮੀ ਹੋਏ ਹਨ। ਏਸ਼ੀਆਈ ਵਿਕਾਸ ਬੈਂਕ (ਏ.ਡੀ.ਬੀ.) ਨੇ ਹੜ੍ਹ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਪਾਕਿਸਤਾਨ ਨੂੰ ਰਾਹਤ ਕਾਰਜਾਂ ਲਈ 2.3 ਤੋਂ 2.5 ਅਰਬ ਡਾਲਰ ਦੇਣ ਦੀ ਘੋਸ਼ਣਾ ਕੀਤੀ ਹੈ। ਪਾਕਿਸਤਾਨ ‘ਚ ਹੜ੍ਹ ਨਾਲ 3.3 ਕਰੋੜ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਵਿੱਤ ਮੰਤਰੀ ਇਸ਼ਾਕ ਡਾਰ ਅਤੇ ਏ.ਡੀ.ਬੀ. ਦੇ ਖੇਤਰੀ ਯਾਂਗ ਯੀ ਦੇ ਵਿਚਾਲੇ ਬੈਠਕ ਦੇ ਦੌਰਾਨ ਇਹ ਘੋਸ਼ਣਾ ਕੀਤੀ ਗਈ।ਏ.ਡੀ.ਬੀ. ਨੇ ਕਿਹਾ ਕਿ ਉਹ ਪਾਕਿਸਤਾਨ ‘ਚ ਹੜ੍ਹ ਰਾਹਤ ਕਾਰਜਾਂ ਲਈ 2.3 ਤੋ 2.5 ਅਰਬ ਡਾਲਰ ਦੀ ਮਦਦ ਉਪਲੱਬਧ ਕਰਵਾਏਗਾ।
Comment here