ਸਿਆਸਤਖਬਰਾਂਦੁਨੀਆ

ਪਾਕਿ ਨੂੰ ਸਰਕਾਰ ਚਲਾਉਣ ਲਈ ਲੈਣਾ ਪੈ ਰਿਹਾ ਵਿਦੇਸ਼ੀ ਕਰਜ਼ਾ

ਇਸਲਾਮਾਬਾਦ-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਕ ਪ੍ਰੋਗਰਾਮ ਦੌਰਾਨ ਜਨਤਕ ਤੌਰ ’ਤੇ ਕਿਹਾ ਕਿ ਸਰਕਾਰ ਕੋਲ ਪੈਸਾ ਖਤਮ ਹੋ ਚੁੱਕਾ ਹੈ, ਇਸ ਲਈ ਉਸਨੂੰ ਦੂਸਰੇ ਦੇਸ਼ਾਂ ਤੋਂ ਕਰਜ਼ਾ ਲੈਣਾ ਪੈ ਰਿਹਾ ਹੈ। ਇਮਰਾਨ ਖਾਨ ਨੇ ਕਿਹਾ ਕਿ ਸਰਕਾਰ ’ਤੇ ਵਿਦੇਸ਼ੀ ਕਰਜ਼ਾ ਤੇਜ਼ੀ ਨਾਲ ਵੱਧ ਰਿਹਾ ਹੈ ਅਤੇ ਟੈਕਸ ਤੋਂ ਪ੍ਰਾਪਤ ਹੋਣ ਵਾਲਾ ਮਾਲੀਆ ਘਟਦਾ ਜਾ ਰਿਹਾ ਹੈ। ਅਜਿਹੇ ਵਿਚ ਇਹ ਕਿਤੇ ਨਾ ਕਿਤੇ ਰਾਸ਼ਟਰੀ ਸੁਰੱਖਿਆ ਦਾ ਵੀ ਮੁੱਦਾ ਬਣ ਚੁੱਕਾ ਹੈ। ਪਾਕਿ ਪੀ. ਐੱਮ. ਨੇ ਕਿਹਾ ਕਿ ਸਰਕਾਰ ਕੋਲ ਕਲਿਆਣਕਾਰੀ ਯੋਜਨਾਵਾਂ ਚਲਾਉਣ ਲਈ ਲੋੜੀਂਦੇ ਸੋਮੇ ਨਹੀਂ ਬਚੇ ਹਨ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਬਹੁਤ ਖੇਦ ਦੀ ਗੱਲ ਹੈ ਕਿ ਸਾਡੇ ਮੁਲਕ ਦੇ ਲੋਕ ਟੈਕਸ ਦੇਣ ਤੋਂ ਭੱਜਦੇ ਹਨ।
ਬ੍ਰਿਟੇਨ ਤੋਂ ਸਿੱਖਣ ਪਾਕਿ ਦੇ ਰਾਜਨੇਤਾ
ਇਮਰਾਨ ਖਾਨ ਨੇ ਕਿਹਾ ਕਿ ਬ੍ਰਿਟੇਨ ਦੇ ਮੰਤਰੀਆਂ ਦੀ ਆਮਦਨ ਅੱਜ ਪਾਕਿਸਤਾਨ ਦੇ ਮੰਤਰੀਆਂ ਦੇ ਮੁਕਾਬਲੇ 50 ਗੁਣਾ ਜ਼ਿਆਦਾ ਹੈ। ਇਸ ਦੇ ਬਾਵਜੂਦ ਜਦੋਂ ਉਹ ਕਿਤੇ ਵਿਦੇਸ਼ ਯਾਤਰਾ ਕਰਦੇ ਹਨ ਤਾਂ ਇਕੋਨਾਮੀ ਕਲਾਸ ਵਿਚ ਜਾਂਦੇ ਹਨ, ਬ੍ਰਿਟੇਨ ਦੂਤਘਰ ਵਿਚ ਰੁਕਦੇ ਹਨ। ਅਜਿਹਾ ਉਹ ਆਪਣੇ ਦੇਸ਼ ਦਾ ਪੈਸਾ ਬਚਾਉਣ ਲਈ ਕਰਦੇ ਹਨ।

Comment here