ਸਿਆਸਤਖਬਰਾਂਦੁਨੀਆ

ਪਾਕਿ ਨੂੰ ਦੀਵਾਲੀਏਪਣ ਤੋਂ ਬਚਾਉਣ ਲਈ ਭਾਰਤ ਨਾਲ ਮੁੜ ਵਪਾਰ ਸ਼ੁਰੂ ਕਰੇ ਸਰਕਾਰ-ਪਰਵੇਜ਼ ਤਾਹਿਰ

ਇਸਲਾਮਾਬਾਦ-ਪਾਕਿਸਤਾਨ ਦੇ ਸਿਆਸੀ ਅਰਥ-ਸ਼ਾਸਤਰੀ ਪਰਵੇਜ਼ ਤਾਹਿਰ ਨੇ ਦੇਸ਼ ਨੂੰ ਦੀਵਾਲੀਏਪਣ ਤੋਂ ਬਚਾਉਣ ਲਈ ਸ਼ਾਹਬਾਜ਼ ਸਰਕਾਰ ਨੂੰ ਭਾਰਤ ਨਾਲ ਮੁੜ ਵਪਾਰ ਸ਼ੁਰੂ ਕਰਨ ਦੀ ਸਲਾਹ ਦਿੱਤੀ ਹੈ। ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਕਰਵਾਏ ਗਏ ਤੀਜੇ ਅਸਮਾ ਜਹਾਂਗੀਰ ਮੈਮੋਰੀਅਲ ਲੈਕਚਰ ਦੇ ਭਾਗੀਦਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਫੈਡਰਲ ਕੈਬਨਿਟ ਦਾ ਆਕਾਰ ਘਟਾਉਣ ਦੇ ਨਾਲ-ਨਾਲ ਰੱਖਿਆ ਬਜਟ ਘਟਾਉਣ ਦੀ ਵੀ ਗੱਲ ਕੀਤੀ। ‘ਡਾਨ’ ਦੀ ਰਿਪੋਰਟ ਮੁਤਾਬਕ ਤਾਹਿਰ ਨੇ ਵਿਦੇਸ਼ੀ ਕਰਜ਼ੇ ਨੂੰ ਜ਼ੀਰੋ ਤੱਕ ਘਟਾਉਣ ਦੀ ਜ਼ੋਰਦਾਰ ਸਲਾਹ ਦਿੱਤੀ ਹੈ। ਉਨ੍ਹਾਂ ਪਾਕਿਸਤਾਨ ਦੇ ਰੱਖਿਆ ਬਜਟ ਨੂੰ ਘਟਾਉਣ ਦੀ ਵੀ ਮੰਗ ਕੀਤੀ ਹੈ।
ਉਨ੍ਹਾਂ ਕਿਹਾ ਕਿ ਪਾਕਿਸਤਾਨ ਦਾ ਰੱਖਿਆ ਖਰਚ ‘ਲੋੜ ਤੋਂ ਕਿਤੇ ਵੱਧ’ ਹੈ। ਵੈਲਥ ਟੈਕਸ ਅਤੇ ਹੋਰ ਕਿਸਮ ਦੇ ਟੈਕਸਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਵੱਡੇ ਜ਼ਮੀਨ ਮਾਲਕਾਂ ਦੀ ਆਮਦਨ ‘ਤੇ ਇਕ ਸਮਾਨ ਆਮਦਨ ਟੈਕਸ ਲਗਾਇਆ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਵੈਲਥ ਟੈਕਸ, ਇਨਹੈਰੀਟੈਂਸ ਟੈਕਸ ਅਤੇ ਅਸਟੇਟ ਡਿਊਟੀ ਲਗਾਉਣ ਦਾ ਸੱਦਾ ਦਿੱਤਾ ਗਿਆ ਹੈ। ਡਾਨ ਦੀ ਰਿਪੋਰਟ ਦੇ ਅਨੁਸਾਰ, ਉਨ੍ਹਾਂ ਸਲਾਹ ਦਿੱਤੀ ਕਿ ਇਨ-ਡਾਇਰੈਕਟ ਟੈਕਸ ਨਹੀਂ ਵਧਾਇਆ ਜਾਣਾ ਚਾਹੀਦਾ ਕਿਉਂਕਿ ਇਸ ਨਾਲ ਲੋਕਾਂ ‘ਤੇ ਮਹਿੰਗਾਈ ਹੋਰ ਵਧੇਗੀ।
ਤਾਹਿਰ ਨੇ ਜ਼ੋਰ ਦੇ ਕੇ ਕਿਹਾ ਕਿ ਸੂਬਿਆਂ ਨੂੰ ਆਪਣੀ ਆਮਦਨ ਦਾ 50 ਫ਼ੀਸਦੀ ਵਿਕਾਸ ਬਜਟ ਲਈ ਸਮਰਪਿਤ ਕਰਨਾ ਚਾਹੀਦਾ ਹੈ ਅਤੇ ਮੌਜੂਦਾ ਬਜਟ ਨੂੰ ਧਾਰਾ 25-ਏ ਦੇ ਤਹਿਤ 2 ਸਾਲਾਂ ਦੇ ਅੰਦਰ ਪ੍ਰਦਾਨ ਕਰਨਾ ਚਾਹੀਦਾ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ‘ਪ੍ਰਾਪਰਟੀ ਟੈਕਸ’ ਤੋਂ ਹੋਣ ਵਾਲੀ ਆਮਦਨ ਸਥਾਨਕ ਸਰਕਾਰਾਂ ਨੂੰ ਲੋਕ ਸੇਵਾ ਲਈ ਅਲਾਟ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਉਥੋਂ ਦੀ ਸਥਿਤੀ ਨਾਲ ਨਜਿੱਠਿਆ ਜਾ ਸਕੇ।

Comment here