ਸਿਆਸਤਖਬਰਾਂਦੁਨੀਆ

ਪਾਕਿ ਨੁਮਾਇੰਦੇ ਵੱਲੋਂ ਤਰਨਜੀਤ ਸੰਧੂ ਦੀਆਂ ਤਾਰੀਫਾਂ

ਵਾਸ਼ਿੰਗਟਨ-ਪਾਕਿਸਤਾਨ ਦੇ ਸਿੱਖਿਆ ਸ਼ਾਸਤਰੀ, ਰਣਨੀਤਕ ਅਤੇ ਸਿਆਸੀ ਵਿਸ਼ਲੇਸ਼ਕ ਕਮਰ ਚੀਮਾ ਨੇ ਇਕ ਗੱਲਬਾਤ ਦੌਰਾਨ ਅਮਰੀਕਾ ਵਿਚ ਨਿਯੁਕਤ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਦੀਆਂ ਖੁੱਲ਼੍ਹ ਕੇ ਤਾਰੀਫ਼ਾਂ ਕੀਤੀਆਂ ਹਨ। ਅਸਲ ਵਿਚ ਕਮਰ ਚੀਮਾ ਪਾਕਿਸਤਾਨੀ ਮੂਲ ਦੇ ਅਮਰੀਕਾ ਦੇ ਵਿਸ਼ਲੇਸ਼ਕ ਸਾਜਿਦ ਤਰਾਰ ਨਾਲ ਚਰਚਾ ਕਰ ਰਹੇ ਸਨ। ਆਪਣੀ ਚਰਚਾ ਵਿਚ ਉਹਨਾਂ ਨੇ ਤਰਨਜੀਤ ਸਿੰਘ ਸੰਧੂ ਦੀ ਵਡਿਆਈ ਕਰਦਿਆਂ ਕਿਹਾ ਕਿ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਦੀਆਂ ਕੋਸ਼ਿਸ਼ਾਂ ਨਾਲ ਭਾਰਤ-ਅਮਰੀਕਾ ਦੇ ਰਿਸ਼ਤੇ ਮਜ਼ਬੂਤ ਹੋ ਰਹੇ ਹਨ। ਅਮਰੀਕਾ ਨੇ ਇੰਡੋ-ਪੈਸੀਫਿਕ ਬਾਰੇ ਦਿੱਤੇ ਆਪਣੇ ਬਿਆਨ ਵਿਚ ਭਾਰਤ ਦਾ ਸਮਰਥਨ ਕਰਨ ਦੀ ਵੀ ਗੱਲ ਕਹੀ ਹੈ। ਅੱਗੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਇਕ ਪਾਸੇ ਭਾਰਤੀ ਰਾਜਦੂਤ ਸੰਧੂ ਇੰਨਾ ਵਧੀਆ ਕੰਮ ਕਰ ਰਹੇ ਹਨ ਤਾਂ ਦੂਜੇ ਪਾਸੇ ਪਾਕਿਸਤਾਨ ਅਜਿਹਾ ਕੁਝ ਵੀ ਨਹੀਂ ਕਰ ਰਿਹਾ। ਇੱਥੇ ਦੱਸ ਦਈਏ ਕਿ ਕਮਰ ਚੀਮਾ ਇਸਲਾਮਾਬਾਦ ਸਥਿਤ ਰਣਨੀਤਕ ਅਤੇ ਸਿਆਸੀ ਵਿਸ਼ਲੇਸ਼ਕ ਹਨ। ਉਹਨਾਂ ਦੀ ਦਿਲਚਸਪੀ ਦੇ ਖੇਤਰ ਪਾਕਿਸਤਾਨੀ ਅਤੇ ਦੱਖਣੀ ਏਸ਼ੀਆਈ ਰਾਜਨੀਤੀ ਹਨ। ਜਦਕਿ ਸਾਜਿਦ ਤਰਾਰ ਬਾਲਟੀਮੋਰ ਦੇ ਇੱਕ ਪਾਕਿਸਤਾਨੀ ਅਮਰੀਕੀ ਵਪਾਰੀ ਹਨ। ਉਹ ਗੈਰ-ਲਾਭਕਾਰੀ ਪ੍ਰਾਈਵੇਟ ਸੰਸਥਾ ਸੈਂਟਰ ਫਾਰ ਸੋਸ਼ਲ ਚੇਂਜ ਦੇ ਸੀ.ਈ.ਓ. ਹਨ।ਚਰਚਾ ਦੌਰਾਨ ਉਹਨਾਂ ਨੇ ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦਾ ਵੀ ਜ਼ਿਕਰ ਕੀਤਾ। ਸਾਜਿਦ ਨੇ ਕਿਹਾ ਕਿ ਜਿੱਥੇ ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦੀ ਸੋਚ ਮੁਲਤਾਨ ਤੋਂ ਅੱਗੇ ਨਹੀਂ ਹੈ ਉੱਥੇ ਜੈਸ਼ੰਕਰ ਇਕ ਸੁਲਝੇ ਹੋਏ ਡਿਪਲੋਮੈਟ ਹਨ। ਸੰਧੂ ਦੀ ਗੱਲ ਕਰੀਏ ਤਾਂ ਉਹਨਾਂ ਨੇ ਅਮਰੀਕਾ ਵਿਚ ਭਾਰਤੀ ਅਧਿਕਾਰੀਆਂ ਅਤੇ ਲੋਕਾਂ ਨਾਲ ਨੇੜਲੇ ਰਿਸ਼ਤੇ ਕਾਇਮ ਕੀਤੇ ਹੋਏ ਹਨ। ਉਹਨਾਂ ਨੇ ਜ਼ਿਕਰ ਕੀਤਾ ਕਿ ਭਾਰਤੀ ਅੰਬੈਸੀ ਵਿਚ ਅਕਸਰ ਥਿੰਕਸ ਟੈਂਕ ਹਡਸਨ ਇੰਸਟੀਚਿਊਟ, ਗਾਰਨਗੀ ਮੇਲਨ ਅਤੇ ਬ੍ਰੋਕਿੰਗ ਇੰਸਟੀਚਿਊਟ ਦੇ ਅਧਿਕਾਰੀ ਭਾਰਤੀ ਅੰਬੈਸੀ ਵਿਚ ਬੁਲਾਏ ਜਾਂਦੇ ਹਨ।

Comment here