ਇਸਲਾਮਾਬਾਦ-ਹਾਲੇ ਅਫਗਾਨਸਤਾਨ ਦੇ ਰਾਜਦੂਤ ਨਬੀਬੁੱਲਾਹ ਅਲੀਖਿਲ ਦੀ 26 ਸਾਲਾ ਧੀ ਨੂੰ ਅਗਵਾ ਕਰਕੇ ਕੁੱਟਮਾਰ ਕਰਨ ਦਾ ਮਾਮਲਾ ਮੱਠਾ ਨਹੀੰ ਸੀ ਪਿਆ ਕਿ ਪਾਕਿਸਤਾਨ ਦੇ ਸਿਰ ਤੇ ਇਕ ਹੋਰ ਦਾਗ ਲੱਗ ਗਿਆ ਹੈ, ਇਥੇ ਇਕ ਸਾਬਕਾ ਰਾਜਦੂਤ ਦੀ ਧੀ ਦਾ ਕਤਲ ਕਰ ਦਿੱਤਾ ਗਿਆ। ਸ਼ੌਕਤ ਮੁਕਾਦਮ ਦੀ 27 ਸਾਲਾ ਧੀ ਨੂਰ ਮੁਕਾਦਮ ਇਸਲਾਮਾਬਾਦ ਦੇ ਸੈਕਟਰ ਐਫ 7-4 ਇਲਾਕੇ ਵਿੱਕ ਸ਼ੱਕੀ ਹਾਲਤ ਚ ਮ੍ਰਿਤਕ ਪਾਈ ਗਈ। ਉਸ ਨੂੰ ਗੋਲੀ ਮਾਰੀ ਗਈ। ਇਸ ਮਾਮਲੇ ਵਿੱਚ ਪੁਲਸ ਨੇ ਨੂਰ ਦੇ ਇੱਕ ਦੋਸਤ ਜਹੀਰ ਜ਼ਫਰ ਨੂੰ ਹਿਰਾਸਤ ਵਿੱਚ ਲਿਆ ਹੈ। ਨੂਰ ਦੇ ਪਿਤਾ ਸ਼ੌਕਤ ਦੱਖਣੀ ਕੋਰੀਆ ਅਤੇ ਕਜ਼ਾਕਿਸਤਾਨ ਵਿੱਚ ਪਾਕਿਸਤਾਨੀ ਰਾਜਦੂਤ ਰਹਿ ਚੁੱਕੇ ਹਨ ਅਤੇ ਇਸ ਘਟਨਾ ਤੋਂ ਬਾਅਦ ਉਹਨਾਂ ਦੇ ਸੁਰੱਖਿਆ ਮੁਲਾਜ਼ਮਾਂ ਉੱਤੇ ਵੀ ਸਵਾਲ ਉਠ ਰਹੇ ਹਨ।
Comment here