ਅਪਰਾਧਸਿਆਸਤਖਬਰਾਂਦੁਨੀਆ

ਪਾਕਿ ਦੇ ਸਕੂਲ ਦੇ ਪਖਾਨੇ ’ਚੋਂ ਮਿਲਿਆ ਗੁਪਤ ਕੈਮਰਾ

ਸਕੂਲ ਦਾ ਰਜਿਸਟ੍ਰੇਸ਼ਨ ਮੁਅੱਤਲ
ਕਰਾਚੀ-ਇਥੋਂ ਦੀ ਸੰਘੀ ਜਾਂਚ ਏਜੰਸੀ (ਐੱਫ. ਆਈ. ਏ.) ਨੇ ਸੂਬਾਈ ਸਿੱਖਿਆ ਵਿਭਾਗ ਨੂੰ ਫਟਕਾਰ ਲਾਈ ਹੈ।  ਇੱਥੇ ਇਕ ਪ੍ਰਾਈਵੇਟ ਸਕੂਲ ਦੇ ਪਖਾਨੇ ’ਚੋਂ ਗੁਪਤ ਕੈਮਰੇ ਜ਼ਰੀਏ ਔਰਤਾਂ ਦੇ ਵੀਡੀਓ ਬਣਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਨੂੰ ਲੈ ਕੇ ਜਿਓ ਨਿਊਜ਼ ਦੀ ਰਿਪੋਰਟ ਮੁਤਾਬਕ ਸਿੱਖਿਆ ਵਿਭਾਗ ਨੇ ਸਕੂਲ ਪ੍ਰਸ਼ਾਸਨ ਨੂੰ ਇਸ ਮਾਮਲੇ ਵਿਚ ਕਾਰਨ ਦੱਸੋ ਨੋਟਿਸ ਦੇਣ ਨੂੰ ਕਿਹਾ ਹੈ। ਰਿਪੋਰਟ ਮੁਤਾਬਕ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਔਰਤਾਂ ਦੇ ਪਖਾਨੇ ’ਚ ਗੁਪਤ ਕੈਮਰੇ ਦੀ ਮੌਜੂਦਗੀ ਦੀ ਸੂਚਨਾ ਵਿਭਾਗ ਨੂੰ ਦਿੱਤੀ ਗਈ। ਸਿੱਖਿਆ ਵਿਭਾਗ ਦੀ ਨੋਟੀਫ਼ਿਕੇਸ਼ਨ ਮੁਤਾਬਕ ਜਾਂਚ ਪੂਰੀ ਹੋਣ ਤੱਕ ਸਕੂਲ ਦਾ ਰਜਿਸਟ੍ਰੇਸ਼ਨ ਮੁਅੱਤਲ ਰਹੇਗਾ।
ਦਰਅਸਲ ਸਕੂਲ ਵਿਚ ਕੰਮ ਕਰਨ ਵਾਲੀਆਂ ਮਹਿਲਾ ਕਰਮਚਾਰੀਆਂ ਦੀ ਸ਼ਿਕਾਇਤ ਤੋਂ ਬਾਅਦ ਸਿੱਖਿਆ ਵਿਭਾਗ ਨੂੰ ਪਖਾਨੇ ’ਚੋਂ ਗੁਪਤ ਹੋਏ ਕੈਮਰੇ ਮਿਲੇ। ਇਸ ਤੋਂ ਬਾਅਦ ਕੰਪਲੈਕਸ ਨੂੰ ਸੀਲ ਕਰ ਦਿੱਤਾ ਗਿਆ। ਸਿੱਖਿਆ ਵਿਭਾਗ ਵਲੋਂ ਕੰਪਲੈਕਸ ਨੂੰ ਹੀ ਸੀਲ ਕੀਤੇ ਜਾਣ ਕਾਰਨ ਐੱਫ. ਆਈ. ਏ. ਦੀ ਟੀਮ ਸਕੂਲ ’ਚ ਐਂਟਰੀ ਨਹੀਂ ਕਰ ਸਕੀ। ਓਧਰ ਜਿਓ ਨਿਊਜ਼ ਦੀ ਰਿਪੋਰਟ ਮੁਤਾਬਕ ਲੁੱਕੇ ਹੋਏ ਸੀ. ਸੀ. ਟੀ. ਵੀ. ਕੈਮਰੇ ਪੁਰਸ਼ਾਂ ਦੇ ਨਾਲ-ਨਾਲ ਔਰਤਾਂ ਦੇ ਪਖਾਨੇ ਵਿਚ ਲਾਏ ਗਏ ਸਨ, ਜਿਸ ਨੂੰ ਅਧਿਆਪਕ ਅਤੇ ਵਿਦਿਆਰਥੀ ਦੋਹਾਂ ਵਲੋਂ ਇਸਤੇਮਾਲ ਕੀਤਾ ਜਾਂਦਾ ਹੈ।
ਇਸ ਦਰਮਿਆਨ ਸਕੂਲ ਪ੍ਰਸ਼ਾਸਨ ਨੇ ਕਿਹਾ ਹੈ ਕਿ ਪਖਾਨੇ ਵਿਚ ਕੈਮਰੇ ਨਿਗਰਾਨੀ ਰੱਖਣ ਦੇ ਮਕਸਦ ਨਾਲ ਲਾਏ ਗਏ ਸਨ। ਸੰਘੀ ਜਾਂਚ ਏਜੰਸੀ ਸਿੰਘ ਸਾਈਬਰ ਕ੍ਰਾਈਮ ਜ਼ੋਨ ਦੇ ਮੁਖੀ ਇਮਰਾਨ ਰਿਆਜ਼ ਨੇ ਕਿਹਾ ਕਿ ਟੀਮਾਂ ਜਾਂਚ ਕਰਨਗੀਆਂ ਕਿ ਵੀਡੀਓ ਔਰਤਾਂ ਅਤੇ ਬੱਚੀਆਂ ਨਾਲ ਜੁੜੇ ਅਸ਼ਲੀਲ ਸਮੱਗਰੀਆਂ ਲਈ ਬਣਾਏ ਗਏ ਸਨ ਜਾਂ ਇਸ ਦੇ ਪਿੱਛੇ ਕੋਈ ਹੋਰ ਮਕਸਦ ਸੀ।

Comment here