ਖਬਰਾਂਚਲੰਤ ਮਾਮਲੇਦੁਨੀਆ

ਪਾਕਿ ਦੇ ਲੋਕ ਅਰਬ ਦੇਸ਼ਾਂ ‘ਚ ਭੀਖ ਮੰਗ ਕੇ ਕਰ ਰਹੇ ਗੁਜ਼ਾਰਾ

ਇਸਲਾਮਾਬਾਦ-ਪਾਕਿਸਤਾਨ ਦੇ ਲੋਕ ਆਪਣਾ ਗੁਜ਼ਾਰਾ ਕਰਨ ਤੇ ਭੀਖ ਮੰਗਣ ਲਈ ਮਜਬੂਰ ਹਨ। ਅਰਬ ਦੇਸਾਂ ’ਚ ਭੀਖ ਮੰਗ ਕੇ ਉਹ ਆਪਣੇ ਰੋਜ਼ਗਾਰ ਨੂੰ ਪ੍ਰਫੂਲਿਤ ਕਰ ਰਹੇ ਹਨ। ਇਸ ਸਮੇਂ 10 ਲੱਖ ਦੇ ਕਰੀਬ ਪਾਕਿਸਤਾਨੀ ਲੋਕ ਵਿਦੇਸ਼ਾਂ ’ਚ ਹਨ, ਜਿਨ੍ਹਾਂ ’ਚੋਂ 80 ਫੀਸਦੀ ਤੋਂ ਜ਼ਿਆਦਾ ਲੋਕ ਭੀਖ ਮੰਗ ਰਹੇ ਹਨ। ਪਾਕਿਸਤਾਨ ਅੱਤਵਾਦ ਦੀ ਨਰਸਰੀ ਵਜੋਂ ਦੁਨੀਆ ਭਰ ’ਚ ਪ੍ਰਸਿੱਧੀ ਹਾਸਲ ਕਰ ਚੁੱਕਾ ਹੈ। ਪਤਾ ਲੱਗਾ ਹੈ ਕਿ ਵਿਦੇਸ਼ਾਂ ’ਚ ਫੜੇ ਗਏ ਭਿਖਾਰੀਆਂ ’ਚੋਂ ਲਗਭਗ 90 ਫੀਸਦੀ ਪਾਕਿਸਤਾਨ ਦੇ ਨਾਗਰਿਕ ਹਨ ਅਤੇ ਪਾਕਿਸਤਾਨ ਦੇ ਨਾਗਰਿਕ ਖਾਸ ਤੌਰ ’ਤੇ ਅਰਬ ਦੇਸ਼ਾਂ ’ਚ ਭਿਖਾਰੀ ਵਜੋਂ ਰੋਜ਼ਗਾਰ ਪ੍ਰਾਪਤ ਕਰਨ ਲਈ ਜਾ ਰਹੇ ਹਨ।
ਪਾਕਿਸਤਾਨੀ ਨਿਊਜ਼ ਚੈਨਲ ਜੀਓ ਨਿਊਜ਼ ਨੇ ਬੁੱਧਵਾਰ ਨੂੰ ਖਬਰ ਦਿੱਤੀ ਕਿ ਅਰਬ ਦੇਸ਼ਾਂ ਨੇ ਪਾਕਿਸਤਾਨ ਨੂੰ ਕਿਹਾ ਹੈ ਕਿ ਉਹ ‘ਤੀਰਥ ਯਾਤਰੀਆਂ’ ਦੀ ਆੜ ‘ਚ ਆਪਣੇ ਭਿਖਾਰੀਆਂ ਨੂੰ ਆਪਣੇ ਦੇਸ਼ਾਂ ‘ਚ ਨਾ ਭੇਜਣ। ਨਿਊਜ਼ ਚੈਨਲ ਨੇ ਓਵਰਸੀਜ਼ ਪਾਕਿਸਤਾਨੀ ਮੰਤਰਾਲੇ ਦੇ ਸਕੱਤਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਜ਼ਿਆਦਾਤਰ ਭਿਖਾਰੀ ਵਿਦੇਸ਼ ਜਾ ਰਹੇ ਹਨ। ਓਵਰਸੀਜ਼ ਪਾਕਿਸਤਾਨੀਆਂ ਬਾਰੇ ਸੈਨੇਟ ਦੀ ਸਥਾਈ ਕਮੇਟੀ ਦੇ ਹਾਲ ਹੀ ਦੇ ਸੈਸ਼ਨ ਵਿੱਚ, ਓਵਰਸੀਜ਼ ਪਾਕਿਸਤਾਨੀਆਂ ਦੇ ਸਕੱਤਰ ਜੀਸ਼ਾਨ ਖਾਨਜ਼ਾਦਾ ਨੇ ਦੇਸ਼ ਦੀ ਪ੍ਰਵਾਸੀ ਆਬਾਦੀ ਦੇ ਸਬੰਧ ਵਿੱਚ ਕੁਝ ਪਰੇਸ਼ਾਨ ਕਰਨ ਵਾਲੇ ਅੰਕੜੇ ਪੇਸ਼ ਕੀਤੇ। ਉਸਨੇ ਜ਼ੋਰ ਦੇ ਕੇ ਕਿਹਾ ਕਿ ਵਿਦੇਸ਼ਾਂ ਵਿੱਚ ਪਾਕਿਸਤਾਨੀ ਪ੍ਰਵਾਸੀਆਂ ਦਾ ਇੱਕ ਮਹੱਤਵਪੂਰਨ ਹਿੱਸਾ ਭੀਖ ਮੰਗਣ ਵਿੱਚ ਰੁੱਝਿਆ ਹੋਇਆ ਹੈ, ਜਿਸ ਨਾਲ ਕਈਆਂ ਲਈ ਕਾਨੂੰਨੀ ਪੇਚੀਦਗੀਆਂ ਪੈਦਾ ਹੁੰਦੀਆਂ ਹਨ।

Comment here