ਅਪਰਾਧਸਿਆਸਤਖਬਰਾਂ

ਪਾਕਿ ਦੇ ਗੁਰਦੁਆਰਾ ਬਾਬਾ ਮਾਣਕ ਸਿੰਘ ‘ਤੇ ਮੁਸਲਮਾਨਾਂ ਦਾ ਕਬਜ਼ਾ

ਲਾਹੌਰ-ਪਾਕਿਸਤਾਨ ‘ਚ ਕੁਝ ਇਤਿਹਾਸਕ ਮੰਦਰਾਂ ਅਤੇ ਗੁਰੂਘਰਾਂ ਦੀ ਹਾਲਤ ਇੰਨੀ ਖਸਤਾ ਹੋ ਚੁੱਕੀ ਹੈ ਕਿ ਉਹ ਆਪਣੀ ਹੋਂਦ ਗੁਆਉਂਦੇ ਨਜ਼ਰ ਆ ਰਹੇ ਹਨ। ਹਾਲਾਤ ਇੰਨੇ ਮਾੜੇ ਹੁੰਦੇ ਜਾ ਰਹੇ ਹਨ ਕਿ ਪੁਰਾਤਨ ਮੰਦਰਾਂ ਅਤੇ ਗੁਰਦੁਆਰਿਆਂ ਨੂੰ ਮੁਸਲਮਾਨਾਂ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਗੁਰਦੁਆਰਾ ਰੋੜੀ ਸਾਹਿਬ ਤੋਂ ਬਾਅਦ ਹੁਣ ਪਵਿੱਤਰ ਗੁਰਦੁਆਰਾ ਬਾਬਾ ਮਾਣਕ ਸਿੰਘ ਦੀ ਦੁਰਦਸ਼ਾ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆਈਆਂ ਹਨ। ਪਾਕਿਸਤਾਨ ਵਿਚ ਲਾਹੌਰ ਤੋਂ ਬਾਹਰ ਪਿੰਡ ਮਾਣਕ ਵਿਚ ਸਥਿਤ ਪਵਿੱਤਰ ਗੁਰਦੁਆਰਾ ਬਾਬਾ ਮਾਣਕ ਸਿੰਘ ਦੀਆਂ ਤਸਵੀਰਾਂ ਅਤੇ ਵੀਡੀਓਜ਼ ਤੋਂ ਪਤਾ ਲੱਗਦਾ ਹੈ ਕਿ 3 ਮੰਜ਼ਿਲਾ ਗੁਰਦੁਆਰਾ ਸਾਹਿਬ ਖੰਡਰ ਵਿਚ ਤਬਦੀਲ ਹੋ ਚੁੱਕਾ ਹੈ ਅਤੇ ਇਸ ਦੀ ਜ਼ਮੀਨ ‘ਤੇ ਮੁਸਲਮਾਨਾਂ ਨੇ ਕਬਜ਼ਾ ਕਰ ਲਿਆ ਹੈ। ਇਹ ਪਵਿੱਤਰ ਸਥਾਨ ਲਾਹੌਰ ਤੋਂ ਰਾਏਵਿੰਡ ਰੋਡ ‘ਤੇ ਲਗਭਗ 45 ਕਿਲੋਮੀਟਰ ਅਤੇ ਪਾਕਿ-ਭਾਰਤੀ ਸਰਹੱਦ ਤੋਂ 5-6 ਕਿਲੋਮੀਟਰ ਦੂਰ ਹੈ। ਖਾਸ ਗੱਲ ਇਹ ਹੈ ਕਿ ਸਥਾਨਕ ਮੁਸਲਮਾਨ ਗੁਰਦੁਆਰਾ ਸਾਹਿਬ ਦੀ ਮੁਰੰਮਤ ਦਾ ਵਿਰੋਧ ਕਰਦੇ ਆ ਰਹੇ ਹਨ।

Comment here