ਸਿਆਸਤਖਬਰਾਂਦੁਨੀਆ

ਪਾਕਿ ਦੇ ਗਿਲਗਿਤ-ਬਾਲਤਿਸਤਾਨ ’ਚ ਮਨੁੱਖੀ ਸੰਕਟ ਡੂੰਘਾ—ਐਚ. ਸੀ. ਓ.

ਪੇਸ਼ਾਵਰ-ਕੈਨੇਡੀਅਨ ਗਠਜੋੜ ‘ਦਿ ਹਿਊਮੈਨਿਟੇਰੀਅਨ ਕੋਏਲਿਸ਼ਨ’ (ਐੱਚ. ਸੀ. ਓ.) ਨੇ ਖੁਲਾਸਾ ਕੀਤਾ ਹੈ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਗਿਲਗਿਤ-ਬਾਲਤਿਸਤਾਨ ’ਚ ਮਨੁੱਖੀ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਦਿ ਹਿਊਮੈਨਿਟੇਰੀਅਨ ਕੋਏਲਿਸ਼ਨ ਮਨੁੱਖੀ ਸੰਕਟ ਨੂੰ ਇਕ ਵਿਲੱਖਣ ਘਟਨਾ ਜਾਂ ਘਟਨਾਵਾਂ ਦੀ ਇਕ ਲੜੀ ਦੇ ਰੂਪ ਵਿਚ ਵਰਣਨ ਕਰਦਾ ਹੈ, ਜੋ ਕਿ ਸਿਹਤ, ਸੁਰੱਖਿਆ ਜਾਂ ਕਿਸੇ ਭਾਈਚਾਰੇ ਦੇ ਲੋਕਾਂ ਦੇ ਵੱਡੇ ਸਮੂਹ ਦੀ ਭਲਾਈ ਲਈ ਖ਼ਤਰਾ ਹੈ।
ਐੱਚ. ਸੀ. ਓ. ਨੇ ਆਪਣੀ ਰਿਪੋਰਟ ’ਚ ਦੱਸਿਆ ਕਿ ਗਿਲਗਿਤ-ਬਾਲਤਿਸਤਾਨ ’ਚ ਬਿਜਲੀ ਦੀ ਘਾਟ ਕਾਰਨ ਕਾਰੋਬਾਰ ਫੇਲ੍ਹ ਹੋਣ ਨਾਲ ਆਰਥਿਕ ਪਤਨ, ਨੌਕਰੀ ਦੇ ਮੌਕਿਆਂ ਦੀ ਘਾਟ ਨਾਲ ਭਾਰੀ ਬੇਰੁਜ਼ਗਾਰੀ ਪੈਦਾ ਹੋ ਰਹੀ ਹੈ। ਹਸਪਤਾਲਾਂ ਵਿਚ ਮਾਹਰ ਡਾਕਟਰਾਂ ਦੀ ਘਾਟ ਹੈ, ਜਿਸ ਦੇ ਨਤੀਜੇ ਵਜੋਂ ਮੌਤਾਂ ਹੋ ਰਹੀਆਂ ਹਨ। ਖ਼ਾਸ ਕਰ ਕੇ ਬੱਚਿਆਂ ਦੇ ਜਨਮ ਦੌਰਾਨ। ਨਵੀਂ ਪੀੜ੍ਹੀ ਸਕੂਲੀ ਅਧਿਆਪਕਾਂ ਦੀ ਕਮੀ ਨਾਲ ਜੂਝ ਰਹੀ ਹੈ।
ਗਿਲਗਿਤ ’ਚ ਇਕ ਵਿਧਾਨ ਸਭਾ ਹੈ, ਜਿਸ ਨੂੰ ਪਾਕਿਸਤਾਨੀ ਫ਼ੌਜ ਦੇ ਅਦ੍ਰਿਸ਼ ਹੱਥਾਂ ਨਾਲ ਕੰਟਰੋਲ ਕੀਤਾ ਜਾਂਦਾ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ ਨੇ ਚੋਣਾਂ ਜਿੱਤੀਆਂ ਅਤੇ ਅਜਿਹੀ ਸਰਕਾਰ ਬਣਾਈ ਜੋ ਸ਼ਾਇਦ ਹੀ ਕਦੇ ਸੈਸ਼ਨ ਵਿਚ ਮਿਲੀ ਹੋਵੇ। ਮੁੱਖ ਮੰਤਰੀ ਖਾਲਿਦ ਖੁਰਸ਼ੀਦ ਆਪਣਾ ਜ਼ਿਆਦਾਤਰ ਸਮਾਂ ਇਸਲਾਮਾਬਾਦ ਵਿਚ ਗਿਲਗਿਤ ਹਾਊਸ ’ਚ ਪਾਰਟੀ ’ਚ ਹਿੱਸਾ ਲੈਣ ਵਿਚ ਬਿਤਾਉਂਦੇ ਹਨ। ਜਿਸ ਕਾਰਨ ਇਸ ਖੇਤਰ ਦੇ ਹਾਲਾਤ ਬੇਹੱਦ ਖ਼ਰਾਬ ਹੋ ਚੁੱਕੇ ਹਨ ਅਤੇ ਮਨੁੱਖੀ ਸੰਕਟ ਦਾ ਖ਼ਤਰਾ ਪੈਦਾ ਹੋ ਗਿਆ ਹੈ।

Comment here