ਸਿਆਸਤਖਬਰਾਂਦੁਨੀਆ

ਪਾਕਿ ਦੇ ਖੈਬਰ ਪਖਤੂਨਖਵਾ ‘ਚ ਸਾਬਕਾ ਆਈ. ਜੀ. ਦੇ ਭਰਾ ਦਾ ਕਤਲ

ਇਸਲਾਮਾਬਾਦ-ਇਥੋਂ ਦੇ ਜ਼ਿਲ੍ਹਾ ਪੁਲਸ ਅਧਿਕਾਰੀ ਵੱਕਾਰ ਅਹਿਮਦ ਨੇ ਦੱਸਿਆ ਕਿ ਪਾਕਿਸਤਾਨ ਦੇ ਡੇਰਾ ਇਸਮਾਈਲ ਖਾਨ ਜ਼ਿਲ੍ਹੇ ’ਚ ਅਣਪਛਾਤੇ ਬਾਈਕ ਸਵਾਰ ਬਦਮਾਸ਼ਾਂ ਵੱਲੋਂ ਖੈਬਰ ਪਖਤੂਨਖਵਾ ਪੁਲਸ ਦੇ ਸਾਬਕਾ ਇੰਸਪੈਕਟਰ ਜਨਰਲ (ਆਈ. ਜੀ.) ਦੇ ਭਰਾ ਦੇ ਕਥਿਤ ਤੌਰ ’ਤੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਅਹਿਮਦ ਨੇ ਦੱਸਿਆ ਕਿ ਖੈਬਰ ਪਖਤੂਨਖਵਾ ਪੁਲਸ ਦੇ ਸਾਬਕਾ ਆਈ. ਜੀ. ਸਲਾਹੁਦੀਨ ਮਹਿਸੂਦ ਦੇ ਭਰਾ ਮਲਿਕ ਗੁਲਾਮ ਹਬੀਬ ਮਹਿਸੂਦ ਦੀ 2 ਮੋਟਰਸਾਈਕਲਾਂ ’ਤੇ ਸਵਾਰ ਅਣਪਛਾਤੇ ਹਮਲਾਵਰਾਂ ਨੇ ਅਗਵਾ ਕਰ ਕੇ ਉਦੋਂ ਕਤਲ ਕੀਤਾ, ਜਦੋਂ ਉਹ ਘਰ ਜਾ ਰਿਹਾ ਸੀ। ਘਟਨਾ ਸਮੇਂ ਪੁਲਸ ਦੀ ਇੱਕ ਗੱਡੀ ਸੜਕ ’ਤੋਂ ਲੰਘ ਰਹੀ ਸੀ, ਉਦੋਂ ਐੱਸ. ਐੱਚ. ਓ. ਗੋਮਲ ਨੇ ਮੁੱਖ ਸੜਕ ’ਤੇ ਮੋਟਰਸਾਈਕਲ ਸਵਾਰਾਂ ਨੂੰ ਤੇਜ਼ ਰਫ਼ਤਾਰ ਨਾਲ ਆਉਂਦੇ ਦੇਖਿਆ। ਹਾਲਾਂਕਿ ਇਸ ਦੌਰਾਨ ਐੱਸ. ਐੱਚ. ਓ. ਨੂੰ ਸ਼ੱਕ ਹੋਇਆ ਤੇ ਉਸ ਨੇ ਮੋਟਰਸਾਈਕਲ ਸਵਾਰਾਂ ਵਿੱਚੋਂ ਇੱਕ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਜਿਸ ’ਤੇ ਮੋਟਰਸਾਈਕਲ ਸਵਾਰਾਂ ਨੇ ਪੁਲਸ ਮੁਲਾਜ਼ਮਾਂ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਵਾਬੀ ਕਾਰਵਾਈ ਵਿੱਚ ਹਮਲਾਵਰਾਂ ਵਿੱਚੋਂ ਇੱਕ ਜ਼ਖ਼ਮੀ ਹੋ ਗਿਆ।

Comment here