ਇਸਲਾਮਾਬਾਦ-ਅਫ਼ਗਾਨਿਸਤਾਨ ’ਚ ਪਾਕਿਸਤਾਨ ਦੇ ਮਿਸ਼ਨ ਦੇ ਇੰਚਾਰਜ ਉਬੈਦੁਰ ਰਹਿਮਾਨ ਨਿਜ਼ਾਮਾਨੀ ਨੂੰ ਅਣਪਛਾਤੇ ਬੰਦੂਕਧਾਰੀਆਂ ਨੇ ਉਦੋਂ ਨਿਸ਼ਾਨਾ ਬਣਾਇਆ ਜਦੋਂ ਉਹ ਦੂਤਾਵਾਸ ਦੇ ਕੰਪਲੈਕਸ ’ਚ ਸੀ, ਪਰ ਉਸ ਦੀ ਸੁਰੱਖਿਆ ਲਈ ਤਾਇਨਾਤ ਸੁਰੱਖਿਆ ਕਰਮੀਆਂ ਨੇ ਉਸ ਨੂੰ ਬਚਾ ਲਿਆ। ਉਹ ਹਮਲੇ ’ਚ ਵਾਲ-ਵਾਲ ਬਚੇ। ਨਿਜ਼ਾਮਨੀ ਨੇ 4 ਨਵੰਬਰ ਨੂੰ ਕਾਬੁਲ ’ਚ ਮਿਸ਼ਨ ਦੇ ਮੁਖੀ ਵਜੋਂ ਅਹੁਦਾ ਸੰਭਾਲਿਆ ਸੀ।
ਇਸ ਹਮਲੇ ’ਚ ਇਕ ਸੁਰੱਖਿਆ ਕਰਮਚਾਰੀ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਸੂਤਰਾਂ ਮੁਤਾਬਕ ਮਿਸ਼ਨ ਦੇ ਮੁਖੀ ਅਤੇ ਹੋਰ ਅਧਿਕਾਰੀਆਂ ਨੂੰ ਅਸਥਾਈ ਤੌਰ ’ਤੇ ਪਾਕਿਸਤਾਨ ਵਾਪਸ ਬੁਲਾਇਆ ਜਾ ਰਿਹਾ ਹੈ। ਹਫ਼ਤੇ ਦੀਆਂ ਛੁੱਟੀ ਹੋਣ ਕਾਰਨ ਘਟਨਾ
Comment here