ਅਪਰਾਧਸਿਆਸਤਖਬਰਾਂ

ਪਾਕਿ ਦੂਤਘਰ ਸਾਹਮਣੇ 26/11 ਹਮਲੇ ’ਚ ਮਾਰੇ ਲੋਕਾਂ ਨੂੰ ਦਿੱਤੀ ਸ਼ਰਧਾਂਜਲੀ

ਵਾਸ਼ਿੰਗਟਨ-ਜਾਪਾਨ ਦੀ ਰਾਜਧਾਨੀ ਟੋਕੀਓ ਵਿੱਚ ਪਾਕਿਸਤਾਨੀ ਦੂਤਘਰ ਦੇ ਸਾਹਮਣੇ 26/11 ਦੇ ਮੁੰਬਈ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਲੋਕ ਇਕੱਠੇ ਹੋਏ। ਇਸ ਦੇ ਨਾਲ ਹੀ ਲੋਕਾਂ ਨੇ ਹਮਲੇ ਵਿੱਚ ਸ਼ਹੀਦ ਹੋਏ 8 ਭਾਰਤੀ ਸੁਰੱਖਿਆ ਕਰਮੀਆਂ ਨੂੰ ਸ਼ਰਧਾਂਜਲੀ ਦਿੱਤੀ। ਮੁੰਬਈ ਅੱਤਵਾਦੀ ਹਮਲੇ ’ਚ ਜਾਨ ਗਵਾਉਣ ਵਾਲੇ ਸ਼ਹੀਦਾਂ ਨੂੰ ਜਾਪਾਨ ਅਤੇ ਅਮਰੀਕਾ ’ਚ ਯਾਦ ਕੀਤਾ ਗਿਆ। ਇਸ ਲਈ ਇਸ ਹਮਲੇ ਨੂੰ ਲੈ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਵੀ ਹੋਏ।
ਮੁੰਬਈ ਵਿੱਚ 26 ਨਵੰਬਰ, 2008 ਨੂੰ ਹੋਏ ਅੱਤਵਾਦੀ ਹਮਲਿਆਂ ਨੂੰ 14 ਸਾਲ ਬੀਤ ਚੁੱਕੇ ਹਨ। ਅੱਤਵਾਦੀਆਂ ਨੇ ਇਕੋ ਸਮੇਂ ਤਾਜ ਹੋਟਲ, ਸੀਐਸਟੀ ਸਟੇਸ਼ਨ ਸਮੇਤ ਕਈ ਵੱਡੀਆਂ ਥਾਵਾਂ ’ਤੇ ਹਮਲੇ ਕੀਤੇ, ਜਿਸ ਵਿਚ 8 ਸੁਰੱਖਿਆ ਕਰਮਚਾਰੀਆਂ ਸਮੇਤ 166 ਲੋਕ ਮਾਰੇ ਗਏ ਅਤੇ 300 ਤੋਂ ਵੱਧ ਲੋਕ ਜ਼ਖਮੀ ਹੋ ਗਏ। ਇਸ ਅੱਤਵਾਦੀ ਹਮਲੇ ਨੂੰ ਦੇਸ਼ ਦੀ ਸਭ ਤੋਂ ਵੱਡੀ ਸੁਰੱਖਿਆ ਕੁਤਾਹੀ ਮੰਨਿਆ ਗਿਆ ਸੀ। ਦੱਸ ਦੇਈਏ ਕਿ ਮੁੰਬਈ ਅੱਤਵਾਦੀ ਹਮਲੇ ਦੀ 14ਵੀਂ ਬਰਸੀ ’ਤੇ ਦੇਸ਼-ਵਿਦੇਸ਼ ’ਚ ਲੋਕਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ।
26/11 ਦੇ ਹਮਲਿਆਂ ਦੇ ਵਿਰੋਧ ਵਿੱਚ ਨਿਊਯਾਰਕ ਵਿੱਚ ਪਾਕਿਸਤਾਨੀ ਵਣਜ ਦੂਤਘਰ ਦੇ ਸਾਹਮਣੇ ਭਾਰਤੀ-ਅਮਰੀਕੀ ਅਤੇ ਦੱਖਣੀ ਏਸ਼ੀਆਈ ਪ੍ਰਵਾਸੀਆਂ ਨੇ ਪ੍ਰਦਰਸ਼ਨ ਕੀਤਾ। ਹਿਊਸਟਨ, ਸ਼ਿਕਾਗੋ ਵਿੱਚ ਪਾਕਿਸਤਾਨ ਕੌਂਸਲੇਟ ਅਤੇ ਨਿਊਜਰਸੀ ਵਿੱਚ ਪਾਕਿਸਤਾਨ ਕਮਿਊਨਿਟੀ ਸੈਂਟਰ ਦੇ ਸਾਹਮਣੇ ਵੀ ਪ੍ਰਦਰਸ਼ਨ ਹੋਏ। ਲੋਕ ਹੱਥਾਂ ਵਿੱਚ 26/11 ਹਮਲੇ ਦੇ ਪੋਸਟਰ ਲੈ ਕੇ ਵਿਰੋਧ ਕਰ ਰਹੇ ਹਨ। ਇੱਕ ਪੋਸਟਰ ਵਿੱਚ ਪਾਬੰਦੀ ਪਾਕਿਸਤਾਨ ਲਿਖਿਆ ਨਜ਼ਰ ਆ ਰਿਹਾ ਹੈ।
ਜਾਪਾਨ ਵਿਚ ਪੀੜਤਾਂ ਨੂੰ ਸ਼ਰਧਾਂਜਲੀ ਭੇਂਟ
ਜਾਪਾਨ ਦੀ ਰਾਜਧਾਨੀ ਟੋਕੀਓ ’ਚ ਮੁੰਬਈ ਅੱਤਵਾਦੀ ਹਮਲੇ ਦੇ ਵਿਰੋਧ ’ਚ ਪਾਕਿਸਤਾਨੀ ਦੂਤਘਰ ਦੇ ਸਾਹਮਣੇ ਲੋਕਾਂ ਨੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਲੋਕਾਂ ਨੇ ਹੱਥਾਂ ਵਿੱਚ ਭਾਰਤੀ ਝੰਡੇ ਲੈ ਕੇ ਪਾਕਿਸਤਾਨੀ ਦੂਤਘਰ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ।ਪ੍ਰਦਰਸ਼ਨ ਕਰ ਰਹੇ ਲੋਕਾਂ ਦੇ ਹੱਥਾਂ ’ਚ ਇਕ ਪੋਸਟਰ ਵੀ ਫੜਿਆ ਹੋਇਆ ਸੀ, ਜਿਸ ’ਚ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਅਤੇ ਜਮਾਤ-ਉਦ-ਦਾਵਾ ਦੇ ਸਰਗਨਾ ਹਾਫਿਜ਼ ਸਈਦ ਦੀ ਤਸਵੀਰ ਨਜ਼ਰ ਆ ਰਹੀ ਹੈ ਅਤੇ ਇਸ ਪੋਸਟਰ ’ਚ ਅੱਤਵਾਦੀ ਸੰਗਠਨ ਦਾ ਮਾਸਟਰਮਾਈਂਡ ਹਾਫਿਜ਼ ਸਈਦ ਦੀ ਤਸਵੀਰ ਦੇ ਨਾਲ ਮੁੰਬਈ ਅੱਤਵਾਦੀ ਹਮਲਾ ਲਿਖਿਆ ਨਜ਼ਰ ਆ ਰਿਹਾ ਹੈ।

Comment here