ਸਿਆਸਤਖਬਰਾਂਦੁਨੀਆ

ਪਾਕਿ ਦੀ 34 ਫੀਸਦ ਵਸੋੰ 3.2 ਡਾਲਰ ਰੋਜ਼ਾਨਾ ਆਮਦਨ ਨਾਲ ਕਰਦੀ ਹੈ ਗੁਜ਼ਾਰਾ

ਇਸਲਾਮਾਬਾਦ- ਪਾਕਿਸਤਾਨ ਦੀ ਆਰਥਿਕ ਹਾਲਤ ਬੇਹਦ ਖਰਾਬ ਹੈ। ਵਿਸ਼ਵ ਬੈਂਕ ਦੀ ਜਾਣਕਾਰੀ ਮੁਤਾਬਕ ਦੇਸ਼ ਦੀ ਲਗਭਗ 34 ਫ਼ੀਸਦੀ ਆਬਾਦੀ ਸਿਰਫ਼ 3.2 ਡਾਲਰ ਜਾਂ 588 ਰੁਪਏ ਦੀ ਦੈਨਿਕ ਆਮਦਨ ’ਤੇ ਜੀਵਨ ਬਿਤਾਉਣ ਨੂੰ ਮਜ਼ਬੂਰ ਹੈ। ਨਕਦੀ ਸੰਕਟ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਦੇ ਨਵੇਂ ਵਿੱਤ ਮੰਤਰੀ ਮਿਫਤਾ ਇਸਾਮਿਲ ਦੇ ਸਾਹਮਣੇ ਮਹਿੰਗਾਈ ਨੂੰ ਕੰਟਰੋਲ ਕਰਨ ਦੀ ਸਭ ਤੋਂ ਵੱਡੀ ਚੁਣੌਤੀ ਹੈ। ਵਿਸ਼ਵ ਬੈਂਕ ਦੀ ਪਾਕਿਸਤਾਨ ਦੇ ਵਿਕਾਸ ‘ਅਪਡੇਟ’ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਵਧਦੀ ਮਹਿੰਗਾਈ ਨੇ ਗ਼ਰੀਬ ਅਤੇ ਕਮਜ਼ੋਰ ਪਰਿਵਾਰਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਇਹ ਪਰਿਵਾਰ ਆਪਣੇ ਬਜਟ ਦਾ ਇਕ ਵੱਡਾ ਹਿੱਸਾ ਖੁਰਾਕ ਪਦਾਰਥਾਂ ਅਤੇ ਉਰਜਾ ’ਤੇ ਖਰਚ ਕਰਦੇ ਹਨ। ਐਕਸਪ੍ਰੈਸ ਟ੍ਰਿਬਿਊਨ’ ਨੇ ਬੈਂਕ ਦੇ ਹਵਾਲੇ ਨਾਲ ਜਾਰੀ ਰਿਪੋਰਟ ਵਿਚ ਕਿਹਾ ਕਿ ਗ਼ਰੀਬ ਲੋਕ ਆਪਣੇ ਬਜਟ ਜਾਂ ਕਮਾਈ ਦਾ ਅੱਧਾ ਹਿੱਸਾ ਖਾਣ-ਪੀਣ ਵਾਲੀਆਂ ਵਸਤੂਆਂ ਜਾਂ ਭੋਜਨ ‘ਤੇ ਖਰਚ ਕਰਦੇ ਹਨ। ਵਿਸ਼ਵ ਬੈਂਕ ਨੇ ਕਿਹਾ ਕਿ ਪਾਕਿਸਤਾਨ ਵਿੱਚ ਵਿੱਤੀ ਸਾਲ 2021-22 ਵਿੱਚ ਮਹਿੰਗਾਈ 8 ਫ਼ੀਸਦੀ ਦੇ ਟੀਚੇ ਦੇ ਮੁਕਾਬਲੇ ਔਸਤਨ 10.7 ਫ਼ੀਸਦੀ ਰਹਿਣ ਦਾ ਅਨੁਮਾਨ ਹੈ। ਰਿਪੋਰਟ ਮੁਤਾਬਕ ਪਾਕਿਸਤਾਨ ‘ਚ ਮਹਿੰਗਾਈ ਦੱਖਣੀ ਏਸ਼ੀਆ ਦੇ ਖੇਤਰ ‘ਚ ਸਭ ਤੋਂ ਜ਼ਿਆਦਾ ਹੈ। ਇਸ ਦੌਰਾਨ, ਅੰਤਰਰਾਸ਼ਟਰੀ ਮੁਦਰਾ ਫੰਡ ਨੇ ਮੌਜੂਦਾ ਵਿੱਤੀ ਸਾਲ ਲਈ ਪਾਕਿਸਤਾਨ ਦੀ ਅਰਥਵਿਵਸਥਾ ਦੇ ਵਿਕਾਸ ਦੇ ਅਨੁਮਾਨ ਨੂੰ 4 ਫ਼ੀਸਦੀ ‘ਤੇ ਬਰਕਰਾਰ ਰੱਖਿਆ ਹੈ।

Comment here