ਸਿਆਸਤਖਬਰਾਂਦੁਨੀਆ

ਪਾਕਿ ਦੀ ਸੁਰੱਖਿਆ ਨੂੰ ਲੈ ਕੇ ਫੌਜ ਮੁਖੀ ਬਾਜਵਾ ਅਲਰਟ

ਇਸਲਾਮਾਬਾਦ-ਪਾਕਿਸਤਾਨੀ ਫੌਜ ਦੇ ਮੁੱਖੀ ਕਾਸਿਮ ਜਾਵੇਦ ਬਾਜਵਾ ਨੇ ਸੁਰੱਖਿਆ ਦੇ ਅਜੀਬ ਮਾਹੌਲ ਨੂੰ ਲੈ ਕੇ ‘ਮੁਹਿੰਮ ਦੀ ਤਿਆਰੀ’ ਨੂੰ ਬਰਕਰਾਰ ਰੱਖਣ ਲਈ ਸੀਨੀਅਰ ਕਮਾਂਡਰਜ਼ ਨੂੰ ਤਿਆਰੀ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਫੌਜ ਨੇ ਇੱਕ ਬਿਆਨ ਵਿੱਚ ਕਿਹਾ, ਜਨਰਲ ਬਾਜਵਾ ਨੇ ਰਾਵਲਪਿੰਡੀ ਵਿੱਚ ਆਰਮੀ ਹੈੱਡਕੁਆਰਟਰ ਵਿੱਚ 80ਵੀਂ ‘ਫਾਰਮੇਸ਼ਨ ਕਮਾਂਡਰਜ਼ ਕਾਨਫਰੰਸ’ ਦੀ ਪ੍ਰਧਾਨਗੀ ਕਰਦੇ ਹੋਏ, ਉੱਭਰ ਰਹੇ ਭੂ-ਰਣਨੀਤਕ ਮਾਹੌਲ ਦੇ ਮੱਦੇਨਜ਼ਰ ਸੰਚਾਲਨ ਤਿਆਰੀ ਦੇ ਉੱਚ ਪੱਧਰਾਂ ਨੂੰ ਬਣਾਈ ਰੱਖਣ ‘ਤੇ ਵਿਸ਼ੇਸ਼ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਫੌਜ ਇੱਕ ਪੇਸ਼ੇਵਰ ਸੰਸਥਾ ਹੋਣ ਦੇ ਨਾਤੇ ਪਾਕਿਸਤਾਨ ਦੀ ਸੁਰੱਖਿਆ, ਅਖੰਡਤਾ ਅਤੇ ਪ੍ਰਭੂਸੱਤਾ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਹਮੇਸ਼ਾ ਨਿਭਾਉਂਦੀ ਰਹੇਗੀ।

Comment here