ਚੰਡੀਗੜ੍ਹ- ਦੇਸ਼ ਵਿੱਚ ਆਜ਼ਾਦੀ ਦਿਵਸ ਦੇ ਸਮਾਗਮਾਂ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਇਸ ਦੌਰਾਨ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਦਾਅਵਾ ਕੀਤਾ ਹੈ ਕਿ ਅੰਮ੍ਰਿਤਸਰ ਵਿੱਚ ਭਾਰਤ-ਪਾਕਿਸਤਾਨ ਸਰਹੱਦ ‘ਤੇ ਪਾਕਿਸਤਾਨ ਦੀ ਡ੍ਰੋਨ ਸਾਜ਼ਿਸ਼ ਦਾ ਪਰਦਾਫਾਸ਼ ਹੋਇਆ ਹੈ। ਡੀਜੀਪੀ ਦਿਨਕਰ ਗੁਪਤਾ ਨੇ ਪ੍ਰੈਸ ਕਾਨਫਰੰਸ ਵਿੱਚ ਪਾਕਿਸਤਾਨ ਦੀ ਵੱਡੀ ਸਾਜਿਸ਼ ਦਾ ਖੁਲਾਸਾ ਕੀਤਾ ਹੈ। ਕਿਹਾ ਕਿ ਐਤਵਾਰ ਸ਼ਾਮ ਅੰਮ੍ਰਿਤਸਰ ਦੇ ਪੇਂਡੂ ਖੇਤਰ ਤੋਂ ਹੈਂਡ ਗ੍ਰੇਨੇਡ ਅਤੇ ਟਿਫਿਨ ਬਾਕਸ ਆਈਈਡੀ ਅਤੇ ਕਾਰਤੂਸ ਬਰਾਮਦ ਹੋਏ। ਬੱਚਿਆਂ ਦੇ ਟਿਫਿਨ ਬਾਕਸ ਵਿੱਚ ਆਈਈਡੀ ਬੰਬ ਫਿੱਟ ਕੀਤਾ ਗਿਆ ਸੀ। ਆਈ ਈ ਡੀ ਬੰਬ ਅਤੇ ਹੈਂਡ ਗ੍ਰਨੇਡ ਪਾਕਿਸਤਾਨ ਦੀ ਸਰਹੱਦ ਦੇ ਨਾਲ ਲੱਗਦੇ ਅੰਮ੍ਰਿਤਸਰ ਦੇ ਡਾਲੀਕੇ ਪਿੰਡ ਤੋਂ ਬਰਾਮਦ ਹੋਏ। ਹਥਿਆਰਾਂ ਦਾ ਇਹ ਜ਼ਖੀਰਾ ਪਾਕਿਸਤਾਨ ਤੋਂ ਡਰੋਨ ਰਾਹੀਂ ਭੇਜਿਆ ਗਿਆ ਸੀ। ਡਰੋਨਾਂ ਰਾਹੀਂ ਭੇਜੇ ਗਏ ਬੈਗਾਂ ਰਾਹੀਂ ਹੈਂਡ ਗ੍ਰਨੇਡ, 9 ਐਮ ਐਮ ਕਾਰਤੂਸ ਅਤੇ ਟਿਫਿਨ ਬੰਬ ਭੇਜੇ ਗਏ ਸਨ। ਆਈਈਡੀ ਬੰਬ ਵਿੱਚ 2 ਕਿਲੋ ਆਰਡੀਐਕਸ ਲਾਇਆ ਗਿਆ ਸੀ। ਟਾਈਮ ਬੰਬ ਸਵਿੱਚ ਰਾਹੀਂ ਬਣਾਇਆ ਗਿਆ ਸੀ। ਬੰਬ ਇਸ ਤਰ੍ਹਾਂ ਬਣਾਇਆ ਗਿਆ ਸੀ ਕਿ ਬੰਬ ਦੀ ਗਲਤ ਵਰਤੋਂ ਕਰਨ ਨਾਲ ਚੁੰਬਕ ਲਗਾ ਕੇ ਧਮਾਕਾ ਹੋ ਸਕਦਾ ਹੈ। ਬੰਬ ਨੂੰ ਫ਼ੋਨ ਰਾਹੀਂ ਵੀ ਚਲਾਇਆ ਜਾ ਸਕਦਾ ਸੀ। 3 ਡੈਟੋਨੇਟਰ ਵੀ ਬਰਾਮਦ ਕੀਤੇ ਗਏ। ਉੱਚ ਪੱਧਰੀ ਟੀਚਿਆਂ ਲਈ ਬੰਬਾਂ ਦੀ ਵਰਤੋਂ ਕੀਤੀ ਜਾਣੀ ਸੀ। ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੇ ਅਨੁਸਾਰ, ਟਿਫਿਨ ਬਾਕਸ ਬੰਬ ਦੁਆਰਾ ਭੀੜ ਭਾੜ ਵਾਲੀ ਜਗ੍ਹਾ ਨੂੰ ਨਿਸ਼ਾਨਾ ਬਣਾਉਣ ਦੀ ਤਿਆਰੀ ਸੀ। ਸੰਭਾਵਨਾ ਹੈ ਕਿ ਪਾਕਿਸਤਾਨ ਵਿੱਚ ਬੈਠੇ ਅੱਤਵਾਦੀ ਸੰਗਠਨ ਕਿਸੇ ਵੱਡੀ ਅੱਤਵਾਦੀ ਘਟਨਾ ਨੂੰ ਅੰਜਾਮ ਦੇਣ ਦੀ ਤਿਆਰੀ ਵਿੱਚ ਸੀ। ਸੁਰਖਿਆ ਤੰਤਰ ਦੀ ਚੌਕਸੀ ਵਧਾ ਦਿਤੀ ਗਈ ਹੈ।
Comment here